ਮੋਗਾ (ਆਜ਼ਾਦ): ਮੋਗਾ ਜ਼ਿਲ੍ਹੇ ਦੀ ਸਬ-ਡਵੀਜ਼ਨ ਧਰਮਕੋਟ 'ਚ ਬੀਤੀ ਦੇਰ ਸ਼ਾਮ ਸ਼ਗਨ ਪੈਲੇਸ ਕੋਲ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਦੀ ਲਪੇਟ 'ਚ ਆ ਜਾਣ ਨਾਲ ਅਮਰਜੀਤ ਕੌਰ (35) ਨਿਵਾਸੀ ਪਿੰਡ ਡਾਲਾ ਅਤੇ ਇਕ ਨੰਨ੍ਹੇ ਬੱਚੇ ਯੁਸਫ ਖਾਣ ਡੇਢ ਸਾਲ ਦੀ ਮੌਤ ਹੋ ਗਈ ਜਦਕਿ ਬੱਚੇ ਦੀ ਮਾਤਾ ਸਿਮਰਨਜੀਤ ਕੌਰ ਨਿਵਾਸੀ ਪਿੰਡ ਭੋਡੀਵਾਲਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ, ਜਿਸ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਚ ਰੈਫਰ ਕੀਤਾ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਰਛਪਾਲ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਕੇ ਟਰੈਕਟਰ-ਟਰਾਲੀ ਨੂੰ ਕਬਜ਼ੇ 'ਚ ਲੈ ਲਿਆ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਘਰ 'ਚ ਪਏ ਕੀਰਨੇ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਮਾਪਿਆਂ ਦਾ ਜਵਾਨ ਪੁੱਤ
ਪੁਲਸ ਅਨੁਸਾਰ ਅਮਰਜੀਤ ਕੌਰ ਅਤੇ ਸਿਮਰਨਜੀਤ ਕੌਰ ਜੋ ਆਪਣੇ ਨੰਨ੍ਹੇ ਬੱਚੇ ਨੂੰ ਨਾਲ ਲੈ ਕੇ ਦੀਵਾਲੀ ਕਾਰਣ ਆਪਣੀ ਸਕੂਟਰੀ 'ਤੇ ਧਰਮਕੋਟ 'ਚ ਆਈ ਸੀ, ਜਦ ਵਾਪਸ ਜਾ ਰਹੇ ਸੀ ਤਾਂ ਸ਼ਗਨ ਪੈਲੇਸ ਕੋਲ ਇਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਦੀ ਲਪੇਟ 'ਚ ਆ ਗਏ। ਇਸ ਘਟਨਾ 'ਚ ਅਮਰਜੀਤ ਕੌਰ ਨੇ ਦਮ ਤੋੜ ਦਿੱਤਾ, ਜਦਕਿ ਸਿਮਰਨਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ ਅਤੇ ਬੇਟੇ ਨੇ ਦਮ ਤੋੜ ਦਿੱਤਾ। ਸਹਾਇਕ ਥਾਣੇਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਮ੍ਰਿਤਕ ਅਤੇ ਜ਼ਖਮੀ ਮਹਿਲਾ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦੀਵਾਲੀ ਮੌਕੇ ਵੱਡੀ ਵਾਰਦਾਤ, ਚੌਕੀਦਾਰ ਨੇ ਗੋਲੀਆਂ ਨਾਲ ਭੁੰਨ੍ਹੀ ਪਤਨੀ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ‘ਮੁਲਤਾਨ ਫ਼ਤਿਹ ਦੀ ਗਾਥਾ’
NEXT STORY