ਮੋਗਾ (ਗੋਪੀ ਰਾਊਕੇ): ਮੋਗਾ ਪੁਲਸ ਵਲੋਂ ਕੋਰੋਨਾ ਵਾਇਰਸ ਖਿਲਾਫ ਜੰਗ ਲੜਦਿਆਂ ਆਪਣੀ ਇੱਕ ਦਿਨ ਦੀ ਤਨਖਾਹ ਕੋਵਿਡ-19 ਰਿਲੀਫ ਫੰਡ ਵਿਖੇ ਦਾਨ ਕੀਤੀ ਗਈ ਹੈ। ਇਨ੍ਹਾਂ ਖਾਕੀਧਾਰੀ ਪੁਰਸ਼ ਅਤੇ ਮਹਿਲਾਵਾਂ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਜ਼ਿਲਾ ਪੁਲਸ ਮੁਖੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ 23 ਲੱਖ ਰੁਪਏ ਮੁਲਾਜ਼ਮਾਂ ਦੀ ਇਕ ਦਿਨ ਟੋਟਲ ਤਨਖਾਹ ਹੈ, ਜਦਕਿ ਇਕ ਲੱਖ ਰੁਪਏ ਵੱਖਰੇ ਤੌਰ 'ਤੇ ਸੀ.ਆਈ.ਏ. ਦੇ ਸਟਾਫ ਤਰਲੋਚਨ ਸਿੰਘ ਗਿੱਲ ਵਲੋਂ ਇਕੱਤਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਮੋਗਾ ਪੁਲਸ ਵਲੋਂ ਨਿਰੰਤਰ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਨਾਲ ਹੀ ਇਸ ਔਖੀ ਘੜੀ 'ਚ ਉਨ੍ਹਾਂ ਵਲੋ ਵਿੱਤੀ ਸਹਾਇਤਾ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੁਆਰਿੰਟਾਈਨ ਦੌਰਾਨ 'ਜਗ ਬਾਣੀ' ਦੇਖ ਰਹੇ ਹਨ ਕੈਪਟਨ ਅਮਰਿੰਦਰ ਸਿੰਘ
ਇਨ੍ਹਾਂ 1552 ਕਰਮਚਾਰੀਆਂ ਵਿਚ 11 ਗਜ਼ਟਿਡ ਅਫ਼ਸਰ, 112 ਨਾਲ ਗਜਟਿਡ ਅਫ਼ਸਰ ਅਤੇ 1492 ਹੋਰ ਅਹੁਦਿਆਂ ਉੱਤੇ ਕੰਮ ਕਰ ਰਹੇ ਲੋਕ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੋਗਾ ਪੁਲਸ ਦੇ ਸੀ.ਆਈ.ਏ. ਸਟਾਫ ਵਲੋ 1 ਲੱਖ ਰੁਪਏ ਦਾਨ ਕੀਤੇ ਗਏ ਹਨ। ਸੀ.ਆਈ.ਏ. ਸਟਾਫ ਵੱਲੋ ਇੱਕ ਲੱਖ ਰੁਪਏ ਦਾ ਚੈੱਕ ਐਸ. ਐਸ.ਪੀ. ਮੋਗਾ ਨੁੰ ਦਿੱਤਾ ਗਿਆ ਜਿੰਨ੍ਹਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਐਸ.ਐਸ.ਪੀ. ਸ੍ਰੀ ਗਿੱਲ ਨੇ ਕਿਹਾ ਕਿ ਸੀ.ਆਈ ਵਲੋਂ ਦਿੱਤੇ ਗਏ ਪੈਸਿਆ ਨਾਲ ਪੁਲਸ ਵਾਲਿਆਂ ਲਈ ਮਾਸਕ, ਦਸਤਾਨੇ ਅਤੇ ਸੈਨੇਟਾਈਜਰ ਖਰੀਦੇ ਜਾਣਗੇ। ਨਾਲ ਹੀ ਜ਼ਿਲ੍ਹੇ ਦੇ ਵੱਖ-ਵੱਖ ਨਾਕਿਆਂ ਉੱਤੇ ਤਾਇਨਾਤ ਖਾਣਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਹਿੰਦੇ ਫੰਡਾਂ ਨੂੰ ਪੁਲਸ ਦੀ ਭਲਾਈ ਲਈ ਇਸਤੇਮਾਲ ਕੀਤਾ ਜਾਵੇਗਾ। ਇਸ ਤੋ ਇਲਾਵਾ ਪੰਜਾਬ ਪੁਲਸ ਦੇ ਆਦੇਸ਼ਾਂ ਉੱਤੇ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵੱਲੋ 24 ਕੈਪ ਪ੍ਰਵਾਸੀਆਂ ਲਹੀ ਸਥਾਪਿਤ ਕੀਤੇ ਗਏ ਹਨ। ਜ਼ਿਲਾ ਪੁਲਸ ਮੁਖੀ ਸ੍ਰੀ ਗਿੱਲ ਨੇ ਦੱਸਿਆ ਕਿ 72 ਪ੍ਰਵਾਸੀ ਰਾਧਾ ਸੁਆਮੀ ਆਸ਼ਰਮ, ਅੰਮ੍ਰਿਤਸਰ ਰੋਡ ਵਿਖੇ ਠਹਿਰੇ ਹੋਏ ਹਨ।
ਇਹ ਵੀ ਪੜ੍ਹੋ: ਕਿਸਾਨਾਂ ਦੀ ਮੁਸ਼ਕਲ ਹੋਈ ਹੱਲ, ਲੋੜ ਪੈਣ 'ਤੇ ਕਰ ਸਕਦੈ ਹਨ ਇਨ੍ਹਾਂ ਨੰਬਰਾਂ 'ਤੇ ਫੋਨ
ਇੱਥੇ ਇਨ੍ਹਾਂ ਲੋਕਾਂ ਨੂੰ ਰਹਿਣ ਦੇ ਨਾਲ-ਨਾਲ ਮੁਫਤ ਖਾਣੇ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ। ਨਾਲ ਹੀ ਕੋਰੋਨਾ ਵਾਇਰਸ ਨੂੰ ਦੂਰ ਰੱਖਣ ਲਈ ਸਮਾਜਿਕ ਦੂਰੀ ਦੇ ਪੈਮਾਨੇ ਅਤੇ ਸਾਫ-ਸਫਾਈ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਪਾਂ ਦਾ ਮੁੱਖ ਮੰਤਵ ਪ੍ਰਵਾਸੀਆਂ ਦੀ ਆਵਾਜਾਈ ਰੋਕਣੀ ਹੈ ਤਾਂ ਜੋ ਵਾਇਰਸ ਨੂੰ ਫੈਲਣ ਦਾ ਮੌਕਾ ਨਾ ਮਿਲੇ। ਇਨ੍ਹਾਂ ਸਾਰੇ ਰਾਹਤ ਕੇਦਰਾਂ ਉੱਤੇ ਸੈਨੀਟਾਈਜਰ ਗੱਦੇ ਅਤੇ ਹੋਰ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਕੇਂਦਰ ਰਾਧਾ ਸੁਆਮੀ ਡੇਰਾ-2 ਲੰਡੇਕੇ, ਡੇਰਾ ਬਾਬਾ ਲਛਮਣਸਿੱਧਾ ਮੱਲੀਆਂਵਾਲਾ, ਰਾਧਾ ਸੁਆਮੀ ਆਸ਼ਰਮ ਡਗਰੂ, ਬੱਸੀ ਪੈਲੇਸ ਧਰਮਕੋਟ, ਰਾਧਾਸੁਆਮੀ ਡੇਰਾ ਧਰਮਕੋਟ, ਰਾਧਾਸੁਆਮੀ ਡੇਰਾ ਠੂਠਗੜ, ਰਾਧਾਸੁਆਮੀ ਡੇਰਾ ਕਮਿਊਨਿਟੀ ਹਾਲ ਮਸੀਤਾਂ ਰੋਡ ਕੋਟ ਈਸੇ ਖਾਂ, ਰਾਧਾਸੁਆਮੀ ਡੇਰਾ ਕੋਟ ਈਸੇ ਖਾਂ, ਲੈਡਮਾਰਕ ਪਲੇਸ ਲਹਿਣਾ, ਮਿੰਨੀ ਮੈਰਿਜ ਮਹਿਣਾ, ਰਾਧਾਸੁਆਮੀ ਡੇਰਾ ਫਤਹਿਗੜ੍ਹ ਪੰਜਤੂਰ, ਅਗਰਵਾਲ ਧਰਮਸ਼ਾਲਾ ਨਿਹਾਲ ਸਿੰਘ ਵਾਲਾ, ਰਾਧਾਸੁਆਮੀ ਡੇਰਾ ਨਿਹਾਲ ਸਿੰਘ ਵਾਲਾ, ਤਿਯਾਲ ਧਰਮਸ਼ਾਲਾ ਬੱਧਨੀ ਕਲਾਂ, ਰਾਧਾਸੁਆਮੀ ਡੇਰਾ ਦੌਧਰ, ਸਰਕਾਰੀ ਹਾਈ ਸਕੂਲ ਅਜੀਤਵਾਲ, ਰਾਧਾਸੁਆਮੀ ਡੇਰਾ ਅਜੀਤਵਾਲ, ਜਨਤਾ ਧਰਮਸ਼ਾਲਾ ਬਾਘਾਪੁਰਾਣਾ, ਡੀ.ਐਮ. ਪੈਲਸ ਬਾਘਾਪੁਰਾਣਾ, ਰੋਇਲ ਪੈਲੇਸ਼ ਲੰਗੇਆਣਾ, ਰਾਧਾਸੁਆਮੀ ਡੇਰਾ ਬਾਘਾਪੁਰਾਣ, ਰਾਧਾਸੁਆਮੀ ਡੇਰਾ ਘੋਲੀਆ ਖੁਰਦ, ਰਾਧਾਸੁਆਮੀ ਡੇਰਾ ਮੱਲਾ ਖੁਰਦਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਲਸਰ।
ਇਹ ਵੀ ਪੜ੍ਹੋ: ਸਾਨੂੰ ਕੋਰੋਨਾ ਤੋਂ ਬਚਾਅ ਸਕਦੈ ਹਨ ਇਹ ਛੋਟੇ-ਛੋਟੇ ਉਪਾਅ
ਭੁਲੱਥ ਦੇ ਵਿਅਕਤੀ ਦੀ ਇਟਲੀ 'ਚ ਕੋਰੋਨਾ ਵਾਇਰਸ ਨਾਲ ਮੌਤ
NEXT STORY