ਮੋਗਾ (ਵਿਪਨ) - ਪੰਜਾਬ ਕੇਸਰੀ ਗਰੁੱਪ ਦੀ ਸਾਬਕਾ ਡਾਇਰੈਕਟਰ ਸਵ. ਸ੍ਰੀਮਤੀ ਸਵਦੇਸ਼ ਚੋਪੜਾ ਜੀ ਭਾਵੇਂ ਅੱਜ ਸਰੀਰਕ ਤੌਰ 'ਤੇ ਸਾਡੇ 'ਚ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੇ ਦਿੱਤੇ ਸੰਸਕਾਰ, ਗਰੀਬਾਂ ਦੀ ਮਦਦ ਦੀ ਭਾਵਨਾ ਅੱਜ ਵੀ ਸਭ ਦੇ ਦਿਲਾਂ 'ਚ ਜਿੰਦਾ ਹੈ। ਇਸੇ ਭਾਵਨਾ ਦੇ ਤਹਿਤ ਉਨ੍ਹਾਂ ਦੀ ਚੌਥੀ ਬਰਸੀ ਦੇ ਮੌਕੇ 'ਤੇ ਮੋਗਾ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਗਰੀਬ ਲੋਕਾਂ ਦਾ ਮੁਫਤ 'ਚ ਚੈੱਕਅਪ ਕੀਤਾ ਅਤੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ 'ਚ ਹਲਕੇ ਦੇ ਵਿਧਾਇਕਾਂ, ਸਮਾਜਿਕ ਤੇ ਧਾਰਮਿਕ ਜਥੇਬੰਧੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਪੰਜਾਬ ਕੇਸਰੀ ਪੱਤਰ ਸਮੂਹ ਉਸ ਪੁੰਨ ਆਤਮਾ ਅਤੇ ਸੇਵਾ ਦੇ ਪੁੰਜ ਨੂੰ ਨਮਨ ਕਰਦਾ ਹੈ, ਜਿਸ ਨੇ ਨਾ ਸਿਰਫ ਖੁਦ ਸਗੋਂ ਦੂਜਿਆਂ ਦੀ ਮਦਦ ਲਈ ਹਮੇਸ਼ਾ ਆਪਣਾ ਹੱਥ ਅੱਗੇ ਵਧਾਇਆ ਹੈ ਅਤੇ ਉਨ੍ਹਾਂ ਆਪਣੇ ਪੂਰੇ ਪਰਿਵਾਰ ਨੂੰ ਵੀ ਸਮਾਜ ਸੇਵਾ ਦੀ ਗੁੜਤੀ ਦਿੱਤੀ ਹੈ।
ਜੇਲਾਂ 'ਚ ਸੁਧਾਰ ਲਈ ਸਰਕਾਰ ਦਾ ਇਕ ਹੋਰ ਸਖਤ ਕਦਮ
NEXT STORY