ਮੋਗਾ (ਵਿਪਨ) : ਮੋਗਾ ਦੇ ਬਜ਼ਾਰ 'ਚ ਸਥਿਤ ਇਕ ਕਪੜਿਆਂ ਦੀ ਦੁਕਾਨ ਤੋਂ ਇਕ ਮਹਿਲਾ ਵਲੋਂ ਕੱਪੜੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਨਾਲ ਇਕ ਮਹਿਲਾ ਪਹਿਲਾਂ ਆਉਂਦੀ ਹੈ ਤੇ ਬੜੀ ਚਲਾਕੀ ਦੇ ਨਾਲ ਕੱਪੜਿਆਂ ਦੀ ਦੁਕਾਨ ਦੇ ਬਾਹਰ ਟੰਗੇ ਸਵੈਟਰਾਂ 'ਚੋ ਇੱਕ ਚੋਰੀ ਕਰਕੇ ਆਪਣੇ ਬੇਗ 'ਚ ਪਾ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਜਾਂਦੀ ਹੈ ਤੇ ਚੋਰੀ ਦੀ ਇਹ ਸਾਰੀ ਵਾਰਦਾਤ ਨਾਲ ਦੀ ਦੁਕਾਨ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਜਾਂਦੀ ਹੈ। ਦੁਕਾਨ ਮਲਿਕ ਵਲੋਂ ਫਿਲਹਾਲ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਰ ਚੁੱਕੇ ਮਨ ਨਾਲ ਤਨ ਨੂੰ ਠੁੰਮ੍ਹਣਾ ਦੇਣ ਦੀ 'ਅਨੰਤ ਕਵਾਇਦ'
NEXT STORY