ਮੋਗਾ (ਸਤੀਸ਼)-ਕਾਂਗਰਸ ਪਾਰਟੀ ਜ਼ਿਲਾ ਮੋਗਾ ਦੇ ਨਵ ਨਿਯੁਕਤ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਦਾ ਧਰਮਕੋਟ ਹਲਕੇ ’ਚ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਦੇ ਨਿਵਾਸ ਸਥਾਨ ’ਤੇ ਪਹੁੰਚਣ ’ਤੇ ਭਾਰੀ ਗਿਣਤੀ ’ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ਸਵਾਗਤ ਕੀਤਾ ਗਿਆ। ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਨੇ ਕਿਹਾ ਕਿ ਮਹੇਸ਼ਇੰਦਰ ਸਿੰਘ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਤ ਹਨ ਅਤੇ ਪਹਿਲਾਂ ਵੀ ਇਹ ਜ਼ਿਲੇ ਦੀ ਕਾਂਗਰਸ ਦੀ ਵਾਂਗਡੋਰ ਸੰਭਾਲ ਚੁੱਕੇ ਹਨ। ਇਮਾਨਦਾਰ, ਮਿਹਨਤੀ ਅਤੇ ਨਿਡਰ ਆਗੂ ਨੂੰ ਜ਼ਿਲੇ ਦਾ ਪ੍ਰਧਾਨ ਬਣਾ ਕੇ ਕਾਂਗਰਸ ਹਾਈ ਕਮਾਂਡ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖਡ਼ ਪੰਜਾਬ ਪ੍ਰਧਾਨ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਦੌਰਾਨ ਆਪਣੇ ਸੰਬੋਧਨ ਵਿਚ ਮਹੇਸ਼ਇੰਦਰ ਸਿੰਘ ਜ਼ਿਲਾ ਪ੍ਰਧਾਨ ਨੇ ਕਿਹਾ ਕਿ ਉਹ ਸਰਕਾਰ ਤੇ ਵਰਕਰਾਂ ਵਿਚਕਾਰ ਰਿਸ਼ਤੇ ਹੋਰ ਵੀ ਗੂਡ਼ੇ ਕਰਨਗੇ ਅਤੇ ਉਹ ਜ਼ਿਲੇ ਦੇ ਸਮੂਹ ਆਗੂਆਂ ਅਤੇ ਵਰਕਰਾਂ ਦੇ ਸਹਿਯੋਗ ਨਾਲ ਜ਼ਿਲੇ ਅੰਦਰ ਕਾਂਗਰਸ ਪਾਰਟੀ ਨੂੰ ਹੋਰ ਵੀ ਬੁਲੰਦੀਆ ਵੱਲ ਲੈ ਕੇ ਜਾਣਗੇ। ਇਸ ਮੌਕੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਮਨਪ੍ਰੀਤ ਸਿੰਘ ਨੀਟਾ, ਚਿਮਨ ਲਾਲ, ਗੁਰਮੀਤ ਕੌਰ ਮੈਂਬਰ ਜ਼ਿਲਾ ਪ੍ਰੀਸ਼ਦ, ਅਵਤਾਰ ਸਿੰਘ ਪੀ. ਏ., ਸੋਹਣ ਸਿੰਘ ਖੇਲਾ ਪੀ. ਏ. ਟੂ., ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ, ਸ਼ਿਵਾਜ ਸਿੰਘ ਭੋਲਾ ਮਸਤੇਵਾਲਾ, ਅਮਨਦੀਪ ਸਿੰਘ ਗਿੱਲ ਪ੍ਰਧਾਨ ਨਗਰ ਪੰਚਾਇਤ ਫਤਿਹਗਡ਼੍ਹ, ਜਰਨੈਲ ਸਿੰਘ ਖੰਬੇ ਬਲਾਕ ਪ੍ਰਧਾਨ ਫਤਿਹਗਡ਼੍ਹ, ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ ਕੋਟ ਈਸੇ ਖਾਂ, ਕਿਸ਼ਨ ਤਿਵਾਡ਼ੀ ਸਕੱਤਰ ਪੰਜਾਬ ਕਾਂਗਰਸ, ਗੁਰਮੀਤ ਮਖੀਜਾ ਕਾਂਗਰਸੀ ਆਗੂ, ਰਾਹੁਲ ਕੁਮਾਰ ਦਫਤਰ ਇੰਚਾਰਜ, ਇਕਬਾਲ ਸਿੰਘ ਰਾਮਗਡ਼੍ਹ, ਮੋਹਣ ਸਿੰਘ ਸਰਪੰਚ ਭਿੰਡਰ, ਸੰਦੀਪ ਸਿੰਘ ਸੰਧੂ, ਵਿਜੇ ਕੁਮਾਰ ਧੀਰ, ਬਲਵਿੰਦਰ ਸਿੰਘ ਸਮਰਾ ਪ੍ਰਧਾਨ ਟਰੱਕ ਯੂਨੀਅਨ, ਪਿੰਦਰ ਚਾਹਲ ਕੌਂਸਲਰ, ਬਲਤੇਜ ਸਿੰਘ ਚੇਅਰਮੈਨ, ਰੁਪਿੰਦਰ ਧਾਲੀਵਾਲ ਸਰਪੰਚ, ਦਲਜੀਤ ਸਿੰਘ ਬਹਿਰਾਮਕੇ, ਰਾਜ ਕਾਦਰਵਾਲਾ, ਜਸਵੀਰ ਸਿੰਘ ਬਲਾਕ ਸੰਮਤੀ ਮੈਂਬਰ, ਅਮਰਜੀਤ ਸਿੰਘ ਬਿੱਟੂ ਬੀਜਾਪੁਰ ਸਰਪੰਚ, ਪ੍ਰਿਤਪਾਲ ਸਿੰਘ ਚੀਮਾਂ, ਪ੍ਰਗਟ ਸਿੰਘ ਮੋਜੇਵਾਲਾ, ਹਰਨੇਕ ਸਿੰਘ ਬਾਜੇਕੇ, ਜਸਵਿੰਦਰ ਸਿੰਘ ਤਖਤੂਵਾਲਾ, ਅਮਰਜੀਤ ਸਿੰਘ ਜਲਾਲਾਬਾਦ, ਮੁਖਤਿਆਰ ਸਿੰਘ ਰਾਜੂ ਫਿਰੋਜਵਾਲ, ਬਿੰਦਰ ਸਿੰਘ ਗਲੋਟੀ, ਕਰਨੈਲ ਸਿੰਘ ਬੱਗੇ, ਹਰਪ੍ਰੀਤ ਸਿੰਘ ਸ਼ੇਰੇਵਾਲਾ, ਕੁਲਬੀਰ ਸਿੰਘ ਲੋਂਗੀਵਿੰਡ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।
ਮਹੇਸ਼ਇੰਦਰ ਸਿੰਘ ਦੇ ਜ਼ਿਲਾ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ : ਮਹਿਲ ਸਿੰਘ ਚੌਹਾਨ
NEXT STORY