ਨਵੀਂ ਦਿੱਲੀ– ਭਾਰਤ ਦਾ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਦੇ ਉੱਤਰੀ ਸਟੈਂਡ ਤੋਂ ਉਸਦਾ ਨਾਂ ਹਟਾਉਣ ਦੇ ਹੈਦਰਾਬਾਦ ਕ੍ਰਿਕਟ ਸੰਘ (ਐੱਚ. ਸੀ. ਏ.) ਦੇ ਲੋਕਪਾਲ ਦੇ ਹੁਕਮ ’ਤੇ ਰੋਕ ਲਗਾਉਣ ਲਈ ਤੇਲੰਗਾਨਾ ਹਾਈ ਕੋਰਟ ਦਾ ਦਰਵਾਜਾ ਖੜਕਾਉਣ ਦੀ ਯੋਜਨਾ ਬਣਾ ਰਿਹਾ ਹੈ।
ਜੱਜ (ਰਿਟਾ.) ਵੀ. ਈਸ਼ਵਰੀਆ ਨੇ ਐੱਚ. ਸੀ. ਏ. ਦੀਆਂ ਮੈਂਬਰ ਇਕਾਈਆਂ ਵਿਚੋਂ ਇਕ ਲਾਰਡਸ ਕ੍ਰਿਕਟ ਕਲੱਬ ਵੱਲੋਂ ਦਾਇਰ ਪਟੀਸ਼ਨ ਦੇ ਆਧਾਰ ’ਤੇ ਇਹ ਫੈਸਲਾ ਲਿਆ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਅਜ਼ਹਰੂਦੀਨ ਨੇ ਮਨਮਾਨੇ ਫੈਸਲੇ ਲੈ ਕੇ ਤੱਤਕਾਲੀਨ ਐੱਚ. ਸੀ. ਏ. ਮੁਖੀ ਦੇ ਰੂਪ ਵਿਚ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕੀਤਾ।
ਜੱਜ ਈਸ਼ਵਰੀਆ ਐੱਚ. ਸੀ. ਏ. ਦੇ ਆਚਾਰਣ ਅਧਿਕਾਰੀ ਵੀ ਹਨ। ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ 99 ਟੈਸਟ ਤੇ 334 ਵਨ ਡੇ ਮੈਚ ਖੇਡਣ ਵਾਲੇ ਅਜ਼ਹਰ ਨੇ ਦਸੰਬਰ 2019 ਵਿਚ ਉੱਤਰੀ ਸਟੈਂਡ ਦਾ ਨਾਂ ਆਪਣੇ ਨਾਂ ’ਤੇ ਰੱਖਣ ਦੇ ਪ੍ਰਸਤਾਵ ਨੂੰ ਪਾਸ ਕਰਵਾਉਣ ਲਈ ਸਾਬਕਾ ਐੱਚ. ਸੀ. ਏ. ਮੁਖੀ ਦੇ ਰੂਪ ਵਿਚ ਚੋਟੀ ਪ੍ਰੀਸ਼ਦ ਦੀ ਮੀਟਿੰਗ ਵਿਚ ਬੈਠ ਕੇ ਐੱਚ. ਸੀ. ਏ. ਦੇ ਨਿਯਮਾਂ ਦੀ ਉਲੰਘਣਾ ਕੀਤੀ। ਐੱਚ. ਸੀ. ਏ. ਸੰਵਿਧਾਨ ਦੇ ਅਨੁਸਾਰ ਕਿਸੇ ਪ੍ਰਸਤਾਵ ਨੂੰ ਆਮ ਸਭਾ (ਏ. ਜੀ. ਐੱਮ.) ਵੱਲੋਂ ਮਨਜ਼ੂਰੀ ਮਿਲਣਾ ਜ਼ਰੂਰੀ ਹੈ।
ਅਜ਼ਹਰੂਦੀਨ ਨੇ ਕਿਹਾ, ‘‘ਮੈਂ ਨਿਸ਼ਚਿਤ ਰੂਪ ਨਾਲ ਕਾਨੂੰਨੀ ਸਹਾਰਾ ਲਵਾਂਗਾ ਤੇ ਇਸ ਹੁਕਮ ’ਤੇ ਰੋਕ ਲਗਾਉਣ ਲਈ ਹਾਈ ਕੋਰਟ ਵਿਚ ਅਪੀਲ ਕਰਾਂਗਾ। ਇਹ ਸ਼ਰਮ ਦੀ ਗੱਲ ਹੈ ਕਿ ਇਕ ਭਾਰਤੀ ਕਪਤਾਨ ਦਾ ਨਾਂ ਹਟਾਉਣ ਲਈ ਕਿਹਾ ਜਾ ਰਿਹਾ ਹੈ।’’ ਸਾਬਕਾ ਭਾਰਤੀ ਕਪਤਾਨ ਨੇ ਲੋਕਪਾਲ ਦੇ ਹੁਕਮ ਦੀ ਜਾਇਜ਼ਤਾ ’ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਉਸਦਾ ਕਾਰਜਕਾਲ ਪਹਿਲਾਂ ਹੀ ਖਤਮ ਹੋ ਚੁੱਕਾ ਹੈ।
MI vs CSK : ਰੋਹਿਤ-ਸੂਰਿਆ ਦੇ ਤੂਫਾਨ 'ਚ ਉੱਡੀ ਧੋਨੀ ਦੀ ਚੇਨਈ, ਮੁੰਬਈ ਨੇ ਲਗਾਈ ਜਿੱਤ ਦੀ ਹੈਟ੍ਰਿਕ
NEXT STORY