ਮੋਗਾ (ਬੱਬੀ)-ਕਾਂਗਰਸ ਹਾਈ ਕਮਾਂਡ ਨੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਕਾਂਗਰਸ ਕਮੇਟੀ ਜ਼ਿਲਾ ਮੋਗਾ ਦਾ ਪ੍ਰਧਾਨ ਬਣਾ ਕਿ ਬਹੁਤ ਹੀ ਸ਼ਲਾਘਾਯੋਗ ਫੈਸਲਾ ਲਿਆ, ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਐੱਫ. ਸੀ. ਆਈ. ਦੇ ਰਿਟਾਇਰਡ ਡੀ. ਜੀ. ਐੱਮ. ਨਾਹਰ ਸਿੰਘ ਬੁੱਟਰ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਪ੍ਰਧਾਨ ਸੁਨੀਲ ਜਾਖਡ਼ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਇਸ ਨਿਯੁਕਤੀ ਨਾਲ ਕਾਂਗਰਸ ਜ਼ਿਲੇ ਅੰਦਰ ਬੇਹੱਦ ਮਜਬੂਤ ਹੋਵੇਗੀ ਤੇ ਕਾਂਗਰਸੀ ਵਰਕਰਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋਣਗੇ ਕਿਉਕਿ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਇਕ ਇਮਾਨਦਾਰ ਅਤੇ ਬੇਦਾਗ ਸ਼ਖਸੀਅਤ ਦੇ ਨਾਲ ਹੀ ਬਹੁਤ ਸੂਝਵਾਨ ਸਿਆਸੀ ਆਗੂ ਹਨ, ਜਿਨ੍ਹਾਂ ਦੀ ਕਮਾਂਡ ਹੇਠ ਕਾਂਗਰਸ ਪਾਰਟੀ ਮੋਗਾ ਜ਼ਿਲੇ ਅੰਦਰ ਬੇਹੱਦ ਮਜਬੂਤ ਹੋਵੇਗੀ। ਇਸ ਸਮੇਂ ਹਰਬੰਸ ਸਿੰਘ ਭੋਲਾ ਪ੍ਰਧਾਨ, ਹਰੀ ਸਿੰਘ ਪੰਚ, ਸੰਪੂਰਨ ਸਿੰਘ ਬਲਾਕ ਸੰਮਤੀ ਮੈਂਬਰ, ਗੁਰਪਾਲ ਸਿੰਘ, ਬਲਜਿੰਦਰ ਸਿੰਘ ਮੈਂਬਰ, ਹਰਜਿੰਦਰ ਸਿੰਘ ਆਡ਼ਤੀ, ਬਲਦੇਵ ਕ੍ਰਿਸ਼ਨ ਪੰਚ, ਦਲੀਪ ਸਿੰਘ ਮੈਂਬਰ, ਬਲਵੀਰ ਸਿੰਘ, ਜਗਪਾਲ ਸਿੰਘ, ਸੁਖਦੇਵ ਸਿੰਘ ਪ੍ਰਧਾਨ, ਗੁਰਸੇਵਕ ਸਿੰਘ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।
ਚਾਈਨਾ ਡੋਰ ਲੋਕਾਂ ਲਈ ਬਣੀ ਭਾਰੀ ਸਿਰਦਰਦੀ
NEXT STORY