ਮੋਗਾ (ਬਿੰਦਾ)- ਸ਼ਿਵ ਸੈਨਾ ਬਾਲ ਠਾਕਰੇ ਭਵਾਨੀ ਸੈਨਾ ਮਹਿਲਾ ਮੰਡਲ ਜ਼ਿਲਾ ਮੋਗਾ ਦੀ ਇਕ ਮੀਟਿੰਗ ਪੱਟੀ ਵਾਲੀ ਗਲੀ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਪਰਮਜੀਤ ਕੌਰ ਜ਼ਿਲਾ ਪ੍ਰਧਾਨ ਭਵਾਨੀ ਸੈਨਾ ਮੰਡਲ ਮੋਗਾ ਵਲੋਂ ਕੀਤੀ ਗਈ। ਇਸ ਮੀਟਿੰਗ ’ਚ ਜ਼ਿਲਾ ਸੀਨੀਅਰ ਵਾਇਸ ਪ੍ਰਧਾਨ ਸ਼ਰਨਜੀਤ ਕੌਰ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਉਪਰੰਤ ਸਰਬਸੰਮਤੀ ਨਾਲ ਅੰਜੂ ਰਾਣੀ ਨੂੰ ਜ਼ਿਲਾ ਜਨਰਲ ਸੈਕਟਰੀ ਚੁਣਿਆ ਗਿਆ। ਇਸ ਮੌਕੇ ਨਵ-ਨਿਯਕੁਤ ਜਨਰਲ ਸੈਕਟਰੀ ਅੰਜੂ ਰਾਣੀ ਨੇ ਪਾਰਟੀ ਦੇ ਮੈਂਬਰਾਂ ਨੂੰ ਭਰੋਸਾ ਦਵਾਇਆ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਤਨਦੇਹੀ ਨਾਲ ਨਿਭਾਈ ਜਾਵੇਗੀ।ਇਸ ਮੌਕੇ ਨੇਤਾ ਮੰਗਤ ਰਾਮ ਮੰਗਾਂ, ਮਨਜੀਤ ਕੌਰ, ਰਾਜ ਕਲਾਂ, ਨਰਿੰਦਰ ਸੋਢੀ, ਪ੍ਰੀਤ ਕੌਰ, ਚਰਨਜੀਤ ਸਿੰਘ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
ਸਰਬੱਤ ਦੇ ਭਲੇ ਲਈ ਅਖੰਡ ਪਾਠ ਸਾਹਿਬ ਕਰਵਾਇਆ
NEXT STORY