ਮੋਗਾ (ਬਾਵਾ/ਜਗਸੀਰ)-ਸਮਾਜ ਸੇਵੀ ਆਗੂ ਕੁਲਦੀਪ ਸਿੰਘ ਮਧੇਕੇ ਵੱਲੋਂ ਆਪਣੀ ਬੇਟੀ ਦਲਵਿੰਦਰ ਕੌਰ ਦੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਨਿਊਜ਼ੀਲੈਂਡ ਜਾਣ ਦੀ ਖੁਸ਼ੀ ’ਚ ਨੌਜਵਾਨ ਸਭਾ ਨੂੰ ਸਮਾਜਸੇਵੀ ਕਾਰਜਾਂ ਬਦਲੇ 5000 ਰੁਪਏ ਦਿੱਤੇ ਗਏ। ਇਸ ਸਮੇਂ ਪਿੰਡ ਦੇ ਸਰਪੰਚ ਪਰਮਜੀਤ ਸਿੰਘ, ਗੁਰਦੁਆਰਾ ਪਾਕਾ ਸਾਹਿਬ ਦੇ ਪ੍ਰਬੰਧਕ ਜਸਪਿੰਦਰ ਸਿੰਘ ਅਤੇ ਨੌਜਵਾਨ ਸਭਾ ਵੱਲੋਂ ਬੇਟੀ ਦਲਵਿੰਦਰ ਕੌਰ ਨੂੰ ਸਨਮਾਨਤ ਕਰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਆਗੂਆਂ ਨੇ ਕਿਹਾ ਕਿ ਸਾਨੂੰ ਆਪਣੀ ਪਰਿਵਾਰਕ ਖੁਸ਼ੀ ਮੌਕੇ ਮਹਿੰਗੇ ਸਮਾਗਮ ਕਰਨ ਦੀ ਬਜਾਏ ਕੁਲਦੀਪ ਸਿੰਘ ਮਧੇਕੇ ਦੀ ਤਰ੍ਹਾਂ ਲੋਡ਼ਵੰਦਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।
ਕਿਸਾਨ ਮਜ਼ਦੂਰ ਮੁਕਤੀ ਮੋਰਚਾ ਨੇ ਵਿਧਾਇਕ ਬਿਲਾਸਪੁਰ ਨੂੰ ਸੌਂਪਿਆ ਮੰਗ-ਪੱਤਰ
NEXT STORY