ਮੋਗਾ (ਗੋਪੀ )- ਪੰਜਾਬ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਵਿੰਗਾਂ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਾਰਟੀ ਨੂੰ ਮਜ਼ਬੂਤ ਬਣਾਇਆ ਜਾ ਸਕੇ। ਇਸੇ ਲਡ਼ੀ ਤਹਿਤ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਮੋਗਾ ਜ਼ਿਲੇ ਦੇ ਚਾਰੇ ਹਲਕਿਆਂ ’ਚ ਮੀਟਿੰਗਾਂ ਕਰਨ ਲਈ ਆ ਰਹੇ ਹਨ। ਇਸ ਦੀਆਂ ਤਿਆਰੀਆਂ ਸਬੰਧੀ ਅੱਜ ਇੱਥੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਦੀ ਅਗਵਾਈ ਹੇਠ ਰੱਖੀ ਮੀਟਿੰਗ ’ਚ ਮਾਲਵਾ ਜ਼ੋਨ ਦੇ ਪ੍ਰਧਾਨ ਬਲਵਿੰਦਰਪਾਲ ਸਿੰਘ ਹੈਪੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਸਾਹੋਕੇ ਨੇ ਦੱਸਿਆ ਕਿ 26 ਜਨਵਰੀ ਨੂੰ ਐੱਸ.ਸੀ. ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਮੋਗਾ ਆ ਰਹੇ ਹਨ, ਜੋ ਮੋਗਾ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਵਿਖੇ ਮੀਟਿੰਗਾਂ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ ਨੂੰ ਲੈ ਕੇ ਐੱਸ. ਸੀ. ਵਿੰਗ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਐੱਸ.ਸੀ. ਭਾਈਚਾਰੇ ਨੂੰ ਸਭ ਤੋਂ ਵੱਧ ਸਹੂਲਤਾਂ ਅਕਾਲੀ ਸਰਕਾਰ ਵੇਲੇ ਹੀ ਨਸੀਬ ਹੋਈਆਂ ਹਨ। ਇਸ ਸਬੰਧੀ ਆਉਣ ਵਾਲੇ ਦਿਨਾਂ ’ਚ ਪਿੰਡ-ਪਿੰਡ ਲਾਮਬੰਦੀ ਮੀਟਿੰਗਾਂ ਹੋਰ ਤੇਜ਼ ਕੀਤੀਆਂ ਜਾਣਗੀਆਂ। ਪਾਰਟੀ ਆਗੂਆਂ ਵੱਲੋਂ ਮਾਲਵਾ ਜ਼ੋਨ ਦੇ ਪ੍ਰਧਾਨ ਬਲਵਿੰਦਰਪਾਲ ਸਿੰਘ ਹੈਪੀ ਅਤੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਬੱਧਨੀ ਕਲਾਂ ਦੇ ਕੌਂਸਲਰ ਅਤੇ ਸਰਕਲ ਪ੍ਰਧਾਨ ਰਵੀ ਬੱਧਨੀ, ਗੁਰਬਖਸ਼ ਸਿੰਘ ਰਣੀਆਂ, ਸਰਪੰਚ ਹਰਨੇਕ ਸਮਾਲਸਰ, ਬਲਵੀਰ ਸਿੰਘ ਗੁੱਗਾ ਬਾਘਾਪੁਰਾਣਾ, ਸਰਪੰਚ ਨਸੀਬ ਸਿੰਘ ਬਘੇਲਾ, ਜਮਲਾ ਸਿੰਘ ਭੱਟੀ, ਨਗਰ ਨਿਗਮ ਮੋਗਾ ਦੇ ਕੌਂਸਲਰ ਪਰਮਿੰਦਰ ਸਫਰੀ, ਪ੍ਰਧਾਨ ਗੁਰਦੀਪ ਸਿੰਘ ਰੌਂਤਾ, ਪ੍ਰਧਾਨ ਹਰਜਿੰਦਰ ਸਿੰਘ ਸੇਖੋਂ, ਸਵਰਨ ਕੰਡਿਆਲ, ਮਾ. ਬਲਵੀਰ ਸਿੰਘ, ਅਵਤਾਰ ਸਿੰਘ ਨੱਥੋਕੇ, ਸਰਪੰਚ ਜਿੰਦਰਪਾਲ ਸਿੰਘ ਮੋਗਾ, ਗੁਰਚਰਨ ਸਿੰਘ ਸਮਾਧਭਾਈ, ਮੇਜਰ ਸਿੰਘ ਡੱਗਰੂ, ਦਿਲਬਾਗ ਸਿੰਘ ਬਿੱਟੂ, ਕੁਲਦੀਪ ਕੰਡਿਆਲ, ਛਿੰਦਰਪਾਲ ਮਨਾਵਾਂ, ਲਖਵੀਰ ਰਣੀਆਂ, ਪੰਮਾ ਰਣੀਆਂ, ਕੁਲਦੀਪ ਬੱਧਨੀ, ਰਜਿੰਦਰ ਸੋਢੀ ਪੀ.ਏ. ਵੀ ਹਾਜ਼ਰ ਸਨ।
ਨੈਸਲੇ ਠੇਕੇਦਾਰ ਲੇਬਰ ਯੂਨੀਅਨ ਦੇ ਮੈਂਬਰ ਮੁਡ਼ ਇੰਟਕ ਧਡ਼ੇ ’ਚ ਸ਼ਾਮਲ
NEXT STORY