ਮੋਗਾ (ਗੋਪੀ ਰਾਊਕੇ)-ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਅੱਜ ਬੱਚਿਆਂ ਨੂੰ ਪਸ਼ੂਆਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਦੱਸਿਆ ਗਿਆ ਕਿ ਜਾਨਵਰ ਸਾਡੇ ਜੀਵਨ ਦਾ ਵੱਖਰਾ ਅੰਗ ਹੈ। ਉਨ੍ਹਾਂ ਦੇ ਬਿਨਾਂ ਸਾਡੇ ਜੀਵਨ ਨੂੰ ਚਲਾਉਣਾ ਸੰਭਵ ਨਹੀਂ ਹੈ। ਸੱਤਵੀਂ ਕਲਾਸ ਲਈ ਆਯੋਜਿਤ ਇਸ ਪ੍ਰੋਗਰਾਮ ਵਿਚ ਪ੍ਰਿੰਸੀਪਲ ਸਮਰਿਤੀ ਭੱਲਾ, ਅਕੈਡਮਿਕ ਡੀਨ ਅਮਿਤਾ ਮਿੱਤਲ ਨੇ ਦੱਸਿਆ ਕਿ ਜਾਨਵਰ ਬੋਲ ਨਹੀਂ ਸਕਦੇ ਪਰ ਦਰਦ ਉਨ੍ਹਾਂ ਨੂੰ ਵੀ ਹੁੰਦੀ ਹੈ। ਪ੍ਰਿੰਸੀਪਲ ਅਤੇ ਡੀਨ ਨੇ ਭਾਰਤ ਸਰਕਾਰ ਦੇ ਕਾਨੂੰਨ ਅਤੇ ਜਾਨਵਰਾਂ ਦੇ ਮਨੁੱਖੀ ਜੀਵਨ ਨੂੰ ਹੋਣ ਵਾਲੇ ਲਾਭ ਬਾਰੇ ਵਿਸਤਾਰ ਪੂਰਵਕ ਜਾਣੂ ਕਰਵਾਇਆ। ਇਸ ਮੌਕੇ ਕੋਆਰਡੀਨੇਟਰ ਰੀਮਾ ਵਾਂਚੂ, ਮਨਮੋਹਨ, ਜੈਸਵਿਨ ਜੇਮਸ ਹਾਜ਼ਰ ਸਨ।
ਕੈਪਟਨ ਸਰਕਾਰ ਨੇ ਪਟਰੋਲ ਡੀਜ਼ਲ ਦੇ ਰੇਟ ਘਟਾ ਕੇ ਲਿਆ ਇਤਿਹਾਸਕ ਫੈਸਲਾ : ਬਰਾਡ਼
NEXT STORY