ਮੋਗਾ (ਗੋਪੀ ਰਾਊਕੇ)-ਇਲਾਕੇ ਦੀ ਉੱਘੀ ਤੇ ਨਾਮਵਰ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ 11ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ‘‘ਜੇ ਗੁਰ ਝਿਡ਼ਕੇ ਤਾਂ ਮੀਠਾ ਲਾਗੇ’’ ਨਾਲ ਕੀਤੀ ਗਈ। ਇਸ ਉਪਰੰਤ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਜੈਸਮੀਨ, ਸੰਦੀਪ, ਰਾਜਦੀਪ ਤੇ ਅਮਾਨਤ ਵਲੋਂ ਸਵਾਗਤੀ ਗੀਤ ਪੇਸ਼ ਕੀਤਾ ਗਿਆ। ਇਸ ਉਪਰੰਤ ਹਰਮਨ, ਨਵਜੋਤ, ਲੀਜ਼ਾ, ਦਿਕਸ਼ਾ ਵਲੋਂ ‘‘ਮੌਲ਼ਾ ’’ ਗੀਤ ’ਤੇ ਡਾਂਸ ਪੇਸ਼ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਭੰਗਡ਼ਾ, ਦਿਲਕਸ਼ ਡਾਂਸ ਪੇਸ਼ ਕਰਨ ਦੇ ਇਲਾਵਾ ਵਿਦਿਆਰਥਣਾਂ ਰਮਣੀਕ ਤੇ ਜਸਮੀਤ ਵਲੋਂ ਸਕੂਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਅੰਤ ਵਿਚ ਮਿਸਟਰ ਅਤੇ ਮਿਸ ਫੈਅਰਵੇਲ ਚੁਣੇ ਗਏ। ਸਟੇਜ ਸੈਕਟਰੀ ਦੀ ਭੂਮਿਕਾ ਹਰਮਨ, ਅਮਾਨਤ ਤੇ ਰਾਜਦੀਪ ਨੇ ਬਾਖੂਬੀ ਨਿਭਾਈ। ਇਸ ਮੌਕੇ ਸਕੂਲ ਦੇ ਚੀਫ ਐਜੂਕੇਸ਼ਨ ਐਡਵਾਈਜ਼ਰ ਸਾਬਕਾ ਅੈਗਜੈਕਟਿਵ ਮੈਜਿਸਟਰੇਟ-ਕਮ-ਜ਼ਿਲਾ ਸਿੱਖਿਆ ਅਫਸਰ ਜਸਵੰਤ ਸਿੰਘ ਦਾਨੀ ਨੇ ਦੱਸਿਆ ਕਿ 12ਵੀਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜਵਲ ਭਵਿੱਖ ਸਬੰਧੀ ਆਸ਼ੀਰਵਾਦ ਦਿੰਦਿਆਂ ਹੋਇਆਂ ਦੱਸਿਆ ਕਿ ਸਖਤ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਸਖਤ ਮਿਹਨਤ ਦਾ ਕੋਈ ਬਦਲ ਨਹੀਂ ਹੈ। ਹਰੇਕ ਵਿਦਿਆਰਥੀ ਨੂੰ ਆਪਣੇ ਭਵਿੱਖ ਬਾਰੇ ਇਕ ਟੀਚਾ ਮਿੱਥਣਾ ਚਾਹੀਦਾ ਹੈ ਅਤੇ ਅਧਿਆਪਕਾਂ ਅਤੇ ਮਾਤਾ-ਪਿਤਾ ਦਾ ਸਤਿਕਾਰ ਕਰਦੇ ਹੋਏ ਆਪਣੇ ਉਦੇਸ਼ ਦੀ ਪੂਰਤੀ ਲਈ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨੀ ਚਾਹੀਦੀ ਹੈ। ਆਪਣੇ ਤੋਂ ਵੱਡਿਆਂ ਦਾ ਆਦਰ-ਸਤਿਕਾਰ ਇਸ ਲਈ ਵੀ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਦੇ ਤਜਰਬਿਆਂ ਤੋਂ ਬਹੁਤ ਲਾਹਾ ਲੈ ਸਕਦੇ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੇ ਸਾਬਕਾ ਵਿਦਿਆਰਥੀ ਪੀ. ਸੀ. ਐੱਸ. , ਜੱਜ, ਡੀ.ਐੱਮ. ਡਾਕਟਰ, ਇੰਜੀਨੀਅਰ, ਵਕੀਲ, ਉੱਘੇ ਸਮਾਜ ਸੇਵੀ, ਆਈ. ਆਈ. ਟੀ. ਇੰਜੀਨੀਅਰ, ਪੀ. ਐੱਚ. ਡੀ. ਪ੍ਰੋਫੈਸਰ ਤੇ ਆਦਰਸ਼ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਪ੍ਰਿੰਸੀਪਲ ਮੈਡਮ ਅੰਬਿਕਾ ਦਾਨੀ ਵਲੋਂ ਦੱਸਿਆ ਗਿਆ ਕਿ ਸਕੂਲ ਦਾ ਸਟਾਫ, ਸਮਰਪਿਤ, ਸਖਤ ਮਿਹਨਤੀ ਅਤੇ ਉੱਚ ਵਿੱਦਿਆ ਪ੍ਰਾਪਤ ਹੈ। ਉਨ੍ਹਾਂ ਨੇ 11ਵੀਂ ਜਮਾਤ ਦੇ ਵਿਦਿਆਰਥੀਆਂ ਤੇ ਸਟਾਫ ਨੂੰ ਪਾਰਟੀ ਦੇ ਆਯੋਜਨ ਦੀ ਹਾਰਦਿਕ ਵਧਾਈ ਦਿੱਤੀ। ਇਸ ਮੌਕੇ ਮੈਡਮ ਹਰਲੀਨ ਕੌਰ, ਕੋਆਰਡੀਨੇਟਰ ਪਰਮਵੀਰ ਸਿੰਘ ਦਾਨੀ, ਲਿਆਜ਼ਨ ਅਫਸਰ ਇੰਦਰਪ੍ਰਤਾਪ ਸਿੰਘ, ਡਾਕਟਰ ਦੀਪਿਕਾ ਦਾਨੀ, ਕੁਲਵੰਤ ਸਿੰਘ ਦਾਨੀ ਡਾਇਰੈਕਟਰ ਤੇ ਸਮੂਹ ਸਟਾਫ ਹਾਜ਼ਰ ਸਨ।
ਭਾਰਤ ਦੇ ਪੁਰਾਤਨ ਇਤਿਹਾਸ ਸਰਲ ਤਰੀਕੇ ਕਲਮਬੰਦ ਵਾਲੇ ਲੇਖਕ ਰਾਜਪੁਰਾ ਦਾ ਸੰਤ ਲੋਪੋਂ ਵਲੋਂ ਸਨਮਾਨ
NEXT STORY