ਮੋਗਾ (ਗੋਪੀ ਰਾਊਕੇ)-ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੁਸ਼ਕਲਾਂ ਲਈ ਆਵਾਜ਼ ਉਠਾ ਰਹੇ ਕਾਰ ਬਾਜ਼ਾਰ ਮੋਗਾ ਦੇ ਕਾਰੋਬਾਰੀਆਂ ਨੇ ਹੁਣ ਆਪਣੀਆਂ ਸਮੱਸਿਆਵਾਂ ਨੂੰ ਇਕਜੁੱਟਤਾ ਨਾਲ ਉਠਾਉਣ ਦੇ ਮਨੋਰਥ ਨਾਲ ਮੋਗਾ ਕਾਰ ਬਾਜ਼ਾਰ ਦੇ ਝੰਡੇ ਥੱਲੇ ਇਕ ਸੰਸਥਾ ਬਣਾਈ ਹੈ, ਜੋ ਕਾਰ ਕਾਰੋਬਾਰੀਆਂ ਨੂੰ ਕੋਈ ਸਮੱਸਿਆ ਆਉਣ ’ਤੇ ਉਨ੍ਹਾਂ ਨਾਲ ਹਿੱਕ ਡਾਹ ਕੇ ਖਡ਼੍ਹੇਗੀ ਤੇ ਸਮਾਜਿਕ ਅਲਾਮਤਾਂ ਵਿਰੁੱਧ ਵੀ ਆਵਾਜ਼ ਉਠਾਏਗੀ । ਨੌਜਵਾਨ ਅਨੁਜ ਸ਼ਰਮਾ ਨੇ ਕਾਰ ਬਾਜ਼ਾਰ ਦੀ ਪ੍ਰਧਾਨਗੀ ਲਈ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੌਜਵਾਨ ਮਨੀ ਚੀਮਾ ਦੇ ਨਾਂ ਨੂੰ ਪੇਸ਼ ਕੀਤਾ, ਜਿਸ ’ਤੇ ਸਮੁੱਚੇ ਮੈਂਬਰਾਂ ਨੇ ਸਹਿਮਤੀ ਦਿੱਤੀ। ਅਨੁਜ ਸ਼ਰਮਾ ਨੇ ਕਿਹਾ ਕਿ ਸਮੁੱਚੀ ਯੂਨੀਅਨ ਦੇ ਬਾਕੀ ਅਹੁਦੇਦਾਰਾਂ ਦਾ ਗਠਨ ਸਭ ਦੀ ਸਹਿਮਤੀ ਨਾਲ ਜਲਦ ਹੀ ਕਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰਧਾਨ ਮਨੀ ਸ਼ਰਮਾ ਨੇ ਕਿਹਾ ਕਿ ਜੋ ਅਹਿਮ ਜ਼ਿੰਮੇਵਾਰੀ ਮਿਲੀ ਹੈ, ਉਸਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਇਸ ਮੌਕੇ ਬਬਲੂ ਵਾਲੀਆ, ਚੀਨਾ, ਜੱਸੀ, ਰਣਜੀਤ ਸਿੰਘ, ਰਮਨ, ਕਾਕਾ, ਪਾਲ ਕਾਲੀਆ, ਗੁਰਪ੍ਰੀਤ ਸਿੰਘ, ਇੰਦਰਜੀਤ, ਗਗਨ, ਕਾਕਾ, ਜੀਤਾ, ਕਾਲਡ਼ਾ ਵੀ ਹਾਜ਼ਰ ਸਨ।
ਕਿੱਲੀ ਚਾਹਲਾਂ ਵਿਖੇ ਭਲਕੇ ਹੋਣ ਵਾਲੀ ਕਾਂਗਰਸ ਦੀ ਰੈਲੀ ਸਬੰਧੀ
NEXT STORY