ਮੋਗਾ (ਬਾਵਾ/ਜਗਸੀਰ)-ਨਕਸਲੀ ਸ਼ਹੀਦ ਚਰਨ ਸਿੰਘ ਮਾਣੂਕੇ ਯਾਦਗਰੀ ਕਮੇਟੀ ਦੀ ਅਹਿਮ ਮੀਟਿੰਗ ਕਮੇਟੀ ਦੇ ਕਨਵੀਨਰ ਕਰਮਜੀਤ ਕੋਟਕਪੁਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸ਼ਹੀਦ ਚਰਨ ਸਿੰਘ ਦੀ ਯਾਦ ’ਚ 11 ਮਾਰਚ ਨੂੰ ਸ਼ਹੀਦ ਚਰਨ ਸਿੰਘ ਦੀ ਲਾਟ ਤੇ ਮਾਣੂਕੇ ਵਿਖੇ ਸ਼ਹੀਦੀ ਸਮਾਗਮ ਅਤੇ ਨਾਟਕ ਮੇਲਾ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕਾ. ਅਜਮੇਰ ਸਿੰਘ ਸਮਰਾ ਮੁੱਖ ਬੁਲਾਰੇ ਹੋਣਗੇ ਅਤੇ ਨਾਟ ਰੰਗ ਮੰਚ ਪਟਿਆਲਾ ਦੀ ਟੀਮ ‘ਅਸੀ ਅੰਨਦਾਤਾ ਹੁੰਦੇ ਹਾ’ ਨਾਟਕ ਪੇਸ਼ ਕਰੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆ ਕਰਮਜੀਤ ਕੋਟਕਪੂਰਾ ਨੇ ਕਿਹਾ ਕਿ ਸ਼ਹੀਦ ਚਰਨ ਸਿੰਘ ਨੇ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ’ਚ ਕੰਮ ਕਰਦਿਆਂ ਲੋਕਾਂ ਦੇ ਮਸਲਿਆ ਲਈ ਲਾਮਬੰਦੀ ਕੀਤੀ। ਨਹਿਰੀ ਪਾਣੀ ਦੇ ਆਬਿਆਨੇ ਵਿਰੁੱਧ ਘੋਲ ਲਡ਼ਿਆ ਅਤੇ ਐਮਰਜੈਂਸੀ ਦੌਰਾਨ ਝੁੱਗੀ-ਝੋਪਡ਼ੀਆਂ ਵਾਲਿਆਂ ਦੀ ਜਬਰੀ ਨਸਬੰਦੀ ਖਿਲਾਫ ਆਵਾਜ਼ ਬੁਲੰਦ ਕੀਤੀ। ਉਹ ਇਲਾਕੇ ਦਾ ਸਿਰਕੱਢ ਆਗੂ ਹੋਣ ਦੇ ਨਾਤੇ ਪੁਲਸ ਉਸ ਤੋਂ ਔਖੀ ਸੀ ਅਤੇ ਇਸੇ ਕਰ ਕੇ ਉਸ ਸਮੇਂ ਦੇ ਬਾਘਾ ਪੁਰਾਣਾ ਥਾਣੇ ਦੇ ਥਾਣੇਦਾਰ ਭਗਵਾਨ ਸਿੰਘ ਕਡ਼ਿਆਵਾਲਾ ਨੇ ਉਸਨੂੰ ਗ੍ਰਿਫਤਾਰ ਕਰ ਕੇ ਉਸ ’ਤੇ ਤਸ਼ੱਦਦ ਢਾਹ ਕੇ 7 ਮਾਰਚ 1977 ਨੂੰ ਉਸਨੂੰ ਸ਼ਹੀਦ ਕਰ ਦਿੱਤਾ ਸੀ। ਨੌਜਵਾਨ ਆਗੂ ਨੇ ਕਿਹਾ ਕਿ ਅੱਜ ਜਦੋਂ ਦੇਸ਼ ਦੀ ਕਿਰਤੀ ਜਨਤਾ ਭੁੱਖ-ਨੰਗ ਨਾਲ ਘੁਲ ਰਹੀ ਹੈ, ਬੇਰੁਜ਼ਗਾਰੀ ਦੇ ਰਿਕਾਰਡ ਟੁੱਟ ਰਹੇ ਹਨ, ਦੇਸ਼ ਦਾ ਹਾਕਮ 2019 ਦੀਆਂ ਲੋਕ ਸਭਾ ਚੋਣਾਂ ਲਈ ਆਪਣੀਆਂ ਨਕਾਮੀਆਂ ’ਤੇ ਪਰਦਾ ਪਾਉਣ ਲਈ ਰਾਮ ਮੰਦਰ, ਪੁਲਵਾਮਾਂ, ਅਭਿਨੰਦਨ ਦੇ ਮੁੱਦਿਆ ਨੂੰ ਵਧਾ ਚਡ਼ਾ ਕੇ ਪੇਸ਼ ਕਰ ਕੇ ਵੋਟਾਂ ਇਕੱਠੀਆਂ ਕਰਨ ’ਤੇ ਲੱਗੇ ਹੋਏ ਹਨ। ਦੇਸ਼ ਫਿਰਕੂ ਤਾਨਾਸ਼ਾਹੀ ਵੱਲ ਵਧਦਾ ਹੀ ਜਾ ਰਿਹਾ ਹੈ ਤਾਂ ਅਜਿਹੇ ਮੌਕੇ ਸ਼ਹਾਦਤ ਮਨਾਉਣ ਦੇ ਬਡ਼ੇ ਮਾਇਨੇ ਬਣ ਜਾਂਦੇ ਹਨ। ਇਸ ਮੌਕੇ ਕਮੇਟੀ ਮੈਂਬਰ ਚੇਤ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਵਾਰਡ ਨੰਬਰ 8 ’ਚ ਨਵੇਂ ਟਿਊਬਵੈੱਲ ਦਾ ਕੀਤਾ ਉਦਘਾਟਨ
NEXT STORY