ਮੋਗਾ (ਬੱਬੀ)-ਪ੍ਰਸਿੱਧ ਧਾਰਮਕ ਸੰਸਥਾ ਨਿਰਮਲਾ ਆਸ਼ਰਮ ਡੇਰਾ ਬਾਬਾ ਜਮੀਤ ਸਿੰਘ ਲੋਪੋਂ ਦੇ ਬਾਨੀ ਸੁਆਮੀ ਮਹਿੰਦਰ ਸਿੰਘ ਭਗਤ ਜੀ ਰਸੂਲਪੁਰ ਵਾਲਿਆਂ ਦੀ ਤੀਸਰੀ ਬਰਸੀ ਅੱਜ ਪਿੰਡ ਲੋਪੋਂ ਵਿਖੇ ਸੰਤ ਜੁਗਰਾਜ ਸਿੰਘ ਲੰਗਰਾਂ ਵਾਲਿਆਂ ਦੀ ਦੇਖ-ਰੇਖ ਵਿਚ ਮਨਾਈ ਗਈ, ਜਿਸ ਵਿਚ ਦੇਸ਼- ਵਿਦੇਸ਼ ਦੀਆਂ ਵੱਡੀ ਗਿਣਤੀ ’ਚ ਸੰਗਤਾਂ ਤੋਂ ਇਲਾਵਾ ਸੰਤਾਂ-ਮਹਾਪੁਰਸ਼ਾਂ ਅਤੇ ਵੱਖ-ਵੱਖ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ’ਚ ਦੂਜੀ ਲ਼ਡ਼ੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਭਾਈ ਰਾਮ ਸਿੰਘ ਹਜ਼ੂਰੀ ਰਾਗੀ ਜਥਾ ਲੋਪੋਂ, ਰਕਾਬੀ ਭਾਈ ਇਕਬਾਲ ਜਥਾ ਲੋਪੋਂ ਤੇ ਮਾਸਟਰ ਭੀਮ ਮੋਡ਼ ਦੇ ਕਵੀਸ਼ਰੀ ਜਥਿਆਂ ਸਮੇਤ ਕਈ ਰਾਗੀ ਤੇ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਨਿਰਮਲਾ ਆਸ਼ਰਮ ਦੇ ਮੁਖੀ ਸੰਤ ਜੁਗਰਾਜ ਸਿੰਘ ਜੀ ਲੰਗਰਾਂ ਵਾਲਿਆਂ ਨੇ ਰੂਹਾਨੀ ਕਥਾ ਕਰਦਿਆਂ ਕਿਹਾ ਕਿ ਸਾਨੂੰ ਦੁਨੀਆ-ਦਾਰੀ ਦੀ ਅਮੀਰੀ ਤੋਂ ਆਪਣਾ ਧਿਆਨ ਘਟਾ ਕੇ ਪ੍ਰਭੂ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਅਤੇ ਸਮਾਜ ਦੇ ਭਲੇ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਵਾਤਾਵਰਣ ਪ੍ਰਤੀ ਜਾਗਰੂਕ ਕਰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਾਉਣ ਲਈ ਵੀ ਕਿਹਾ। ਨਿਰਮਲਾ ਆਸ਼ਰਮ ਵੱਲੋਂ ਵੀ ਇਲਾਕੇ ਭਰ ਦੇ ਰਸਤਿਆਂ ’ਤੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਮੌਕੇ ਨਿਰਮਲਾ ਆਸ਼ਰਮ ਦੀਆਂ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਜਗਜੀਤ ਸਿੰਘ ਸਿੱਧੂ ਅਤੇ ਮੁੱਖ ਸੇਵਾਦਾਰ ਗੋਬਿੰਦ ਸਿੰਘ ਸਿੰਘ ਸਿੱਧੂ, ਸਤਨਾਮ ਸਿੰਘ ਰਾਏਪੁਰ, ਕਰਮ ਸਿੰਘ ਦੀਵਾਨਾ, ਸੁਖਦੀਪ ਸਿੰਘ ਸਿੱਧੂ, ਸਤਨਾਮ ਸਿੰਘ ਝੋਰਡ਼ਾਂ, ਧਰਮ ਸਿੰਘ ਮੁੱਖ ਸੇਵਾਦਾਰ, ਗੁਰਮੇਲ ਸਿੰਘ, ਜਥੇਦਾਰ ਪ੍ਰੀਤਮ ਸਿੰਘ ਪ੍ਰਧਾਨ ਢੁੱਡੀਕੇ, ਦਿਲਰਾਜ ਮੁਹੰਮਦ ਲੋਪੋਂ, ਕੁਲਪ੍ਰੀਤ ਸਿੰਘ ਲੋਪੋਂ, ਸੁਰਜੀਤ ਸਿੰਘ ਨੇਤਾ, ਰਣਯੋਧ ਸਿੰਘ ਯੋਧਾ, ਹੈੱਡ ਗ੍ਰੰਥੀ ਅਮਰਜੀਤ ਸਿੰਘ, ਪਰਮਿੰਦਰ ਸਿੰਘ ਲੁਧਿਆਣਾ, ਸਾਧੂ ਸਿੰਘ ਫੌਜੀ, ਭੂਰਾ ਸਿੰਘ ਲੋਪੋਂ, ਇੰਦਰਜੀਤ ਸਿੰਘ ਮੈਂਬਰ, ਰਾਮ ਸਿੰਘ, ਜੀਤ ਸਿੰਘ, ਗੇਲੂ ਬਾਬਾ ਲੋਪੋਂ, ਬਲਾਕ ਸੰਮਤੀ ਮੈਂਬਰ ਸੁਰਜੀਤ ਸਿੰਘ ਧਾਲੀਵਾਲ, ਸੋਸਾਇਟੀ ਪ੍ਰਧਾਨ ਮਲਕੀਤ ਸਿੰਘ ਧਾਲੀਵਾਲ, ਬਖਸ਼ੀਸ਼ ਸਿੰਘ ਨਾਇਬ ਸੂਬੇਦਾਰ, ਲਖਵੀਰ ਸਿੰਘ ਪੰਚ, ਕੁਲਵੰਤ ਸਿੰਘ ਪੰਚ, ਕਾਮਰੇਡ ਪਾਲ ਸਿੰਘ, ਜਗਤਾਰ ਸਿੰਘ ਏ. ਆਰ., ਜਸਪ੍ਰੀਤ ਸਿੰਘ ਧਾਲੀਵਾਲ, ਹਰਭਜਨ ਸਿੰਘ ਚਾਹਿਲ, ਸੇਵਾ ਸਿੰਘ ਸਾਬਕਾ ਸਰਪੰਚ, ਜੁਗਰਾਜ ਸਿੰਘ ਨੰਬਰਦਾਰ ਲੋਪੋਂ, ਰਵੀਇੰਦਰ ਪੰਚ, ਗੁਰਭੇਜ ਸਿੰਘ ਪੰਚ, ਕੁਲਵੰਤ ਸਿੰਘ ਪੰਚ, ਹਾਕਮ ਸਿੰਘ ਲੋਪੋਂ, ਕਾਲਾ ਸਿੰਘ ਸਾਬਕਾ ਪੰਚ, ਰਣਜੀਤ ਸਿੰਘ, ਬਲਦੇਵ ਸਿੰਘ ਲੋਪੋਂ, ਸੋਖਾ ਰਾਣੀ ਰਸੂਲਪੁਰ, ਚਰਨਜੀਤ ਸਿੰਘ ਜੌਡ਼ਾ, ਬਲਜਿੰਦਰ ਸਿੰਘ ਢੁੱਡੀਕੇ, ਹਰਨੇਕ ਸਿੰਘ, ਜੀਤ ਸਿੰਘ ਲੋਪੋਂ, ਸੁਰਜੀਤ ਸਿੰਘ ਸਰਪੰਚ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਤੋਂ ਇਲਾਵਾ ਸੰਤ ਬਾਬਾ ਬਲਜਿੰਦਰ ਸਿੰਘ ਮੰਡਲੇਸ਼ਵਰ ਬਰੈਕਤ ਮੰਡਲੀ ਨਿਰਮਲ ਪੰਚਾਇਤੀ ਅਖਾਡ਼ਾ ਹਰਿਦੁਆਰ ਵਾਲੇ ਵੀ ਹਾਜ਼ਰ ਸਨ। ਇਸ ਧਾਰਮਕ ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਨਿਰਮਲਾ ਆਸ਼ਰਮ ਦੀਆਂ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਜਗਜੀਤ ਸਿੰਘ ਸਿੱਧੂ ਵੱਲੋਂ ਨਿਭਾਈ ਗਈ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਕਾਂਗਰਸ ਪਾਰਟੀ ਇਕਾਈ ਦੀਨਾ ਦਾ ਗਠਨ
NEXT STORY