ਐਂਟਰਟੇਨਮੈਂਟ ਡੈਸਕ– ਇੱਕ ਸਮੇਂ ਭੋਜਪੁਰੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਰਹੀ ਪ੍ਰਿਯੰਕਾ ਪੰਡਿਤ ਹੁਣ ਗਲੈਮਰ ਦੀ ਦੁਨੀਆ ਨੂੰ ਛੱਡ ਕੇ ਧਾਰਮਿਕ ਰਸਤੇ 'ਤੇ ਚੱਲ ਪਈ ਹੈ। ਉਹ ਹੁਣ ਸ਼੍ਰੀ ਕ੍ਰਿਸ਼ਨ ਦੀ ਭਗਤ ਬਣ ਚੁੱਕੀ ਹੈ ਅਤੇ ਆਪਣੀ ਪਿਛਲੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਵੱਖ ਹੋ ਗਈ ਹੈ ਅਤੇ ਆਪਣੀ ਜ਼ਿੰਦਗੀ ਦਾ ਨਵਾਂ ਚੈਪਟਰ ਸ਼ੁਰੂ ਕਰ ਚੁੱਕੀ ਹੈ। ਦਰਅਸਲ ਉਸ ਨੇ ਵਿਆਹ ਕਰਵਾ ਲਿਆ ਹੈ, ਜਿਸ ਨਾਲ ਉਹ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ। ਹਾਲਾਂਕਿ, ਉਸਨੇ ਅਜੇ ਤੱਕ ਆਪਣੇ ਪਤੀ ਦੀ ਫੋਟੋ ਸ਼ੇਅਰ ਨਹੀਂ ਕੀਤੀ ਹੈ। ਇਸ ਸਮੇਂ, ਉਹ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ। ਉਹ ਮਥੁਰਾ-ਵ੍ਰਿੰਦਾਵਨ ਦੀਆਂ ਵੀਡੀਓ ਅਤੇ ਫੋਟੋਆਂ ਵੀ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: ਘਰ 'ਚੋਂ ਗਲੀ-ਸੜ੍ਹੀ ਹਾਲਤ 'ਚ ਮਿਲੀ ਮਸ਼ਹੂਰ ਅਦਾਕਾਰਾ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਭੋਜਪੁਰੀ ਇੰਡਸਟਰੀ ਤੋਂ ਭਗਤੀ ਤੱਕ ਦਾ ਸਫ਼ਰ
ਪ੍ਰਿਯੰਕਾ ਪੰਡਿਤ ਜੌਨਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਭੋਜਪੁਰੀ ਇੰਡਸਟਰੀ ਵਿੱਚ ਖੇਸਾਰੀ ਲਾਲ ਯਾਦਵ, ਪਵਨ ਸਿੰਘ, ਰਿਤੇਸ਼ ਪਾਂਡੇ ਵਰਗੇ ਸਟਾਰਜ਼ ਨਾਲ ਕੰਮ ਕੀਤਾ ਸੀ। ਅਦਾਕਾਰਾ ਨੇ 50 ਤੋਂ ਵੱਧ ਫਿਲਮਾਂ 'ਚ ਕੰਮ ਕਰਕੇ ਆਪਣਾ ਨਾਮ ਕਮਾਇਆ ਸੀ ਪਰ ਇਕ ਸਮੇਂ ਉਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਉਸ ਦਾ ਆਪਣੇ ਪ੍ਰੇਮੀ ਨਾਲ ਇਕ MMS ਵੀਡੀਓ ਲੀਕ ਹੋ ਗਿਆ, ਜਿਸ ਤੋਂ ਬਾਅਦ ਉਸਦਾ ਬ੍ਰੇਕਅੱਪ ਹੋ ਗਿਆ। ਹਾਲਾਂਕਿ ਪ੍ਰਿਯੰਕਾ ਨੇ ਉਹ MMS ਫੇਕ ਦੱਸਿਆ ਪਰ ਇਸ ਘਟਨਾ ਮਗਰੋਂ ਉਸ ਨੂੰ ਫਿਲਮਾਂ ਵਿਚ ਕੰਮ ਮਿਲਣਾ ਬੰਦ ਹੋ ਗਿਆ। ਪ੍ਰਿਯੰਕਾ ਨੇ ਕਿਹਾ ਸੀ, “ਮੈਂ ਕਦੇ ਵੀ ਅਜਿਹੀ ਵੀਡੀਓ ਨਹੀਂ ਬਣਾਈ। ਇਹ ਮੇਰੀ ਇਮੇਜ ਖ਼ਤਮ ਕਰਨ ਦੀ ਸਾਜ਼ਿਸ਼ ਸੀ। ਫਿਲਮੀਂ ਦੁਨੀਆ ਤੋਂ ਨਿਰਾਸ਼ ਹੋਣ ਦੇ ਬਾਅਦ, ਪ੍ਰਿਯੰਕਾ ਪੰਡਿਤ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਭਗਤੀ ਵਿੱਚ ਲੀਨ ਹੋ ਗਈ ਅਤੇ ਵ੍ਰਿੰਦਾਵਨ ਵਿਚ ਰਹਿੰਦੀ ਹੈ। ਪ੍ਰਿਯੰਕਾ ਹੁਣ ਪ੍ਰੇਮਾਨੰਦ ਮਹਾਰਾਜ ਦੀ ਭਗਤ ਹੈ।

ਇਹ ਵੀ ਪੜ੍ਹੋ: ਪੈਸਿਆਂ ਲਈ ਇਹ ਹਸੀਨਾ ਕਈ ਮਰਦਾਂ ਨਾਲ ਬਣਾ ਚੁੱਕੀ ਹੈ ਸਬੰਧ; ਅਦਾਕਾਰਾ ਨੇ ਖੁਦ ਕੀਤਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ 'ਚੋਂ ਗਲੀ-ਸੜ੍ਹੀ ਹਾਲਤ 'ਚ ਮਿਲੀ ਮਸ਼ਹੂਰ ਅਦਾਕਾਰਾ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
NEXT STORY