ਮੋਗਾ (ਅਜੇ)-ਡੀ.ਐੱਸ.ਪੀ. ਜਸਪਾਲ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਪੰਜਾਬ ਤੇ ਜ਼ਿਲਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕੇ ਅੰਦਰ ਅਸਲਾ ਧਾਰਕ ਤੁਰੰਤ ਪੁਲਸ ਸਟੇਸ਼ਨ ਜਾਂ ਮਨਜ਼ੂਰ ਸ਼ੁਦਾ ਡੀਲਰ ਕੋਲ ਆਪਣਾ ਅਸਲਾ ਜਮ੍ਹਾ ਕਰਵਾਉਣ ਅਤੇ ਅਸਲਾ ਜਮ੍ਹਾ ਕਰਵਾਉਣ ਦੀ ਰਸੀਦ ਲੈ ਕੇ ਉਸ ਦੀ ਕਾਪੀ ਥਾਣੇ ’ਚ ਜ਼ਰੂਰ ਦੇਣ। ਜਿਹਡ਼ੇ ਅਸਲਾ ਧਾਰਕ ਆਪਣਾ ਅਸਲਾ ਜਮ੍ਹਾ ਨਹੀਂ ਕਰਵਾਉਣਗੇ ਉਨ੍ਹਾਂ ਦੇ ਅਸਲਾ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਅਮਲ ’ਚ ਲਿਆਉਣ ਤੋਂ ਇਲਾਵਾ ਮੁਕੱਦਮੇ ਵੀ ਦਰਜ ਕੀਤੇ ਜਾਣਗੇ। ਇਸ ਸਮੇਂ ਥਾਣਾ ਮੁਖੀ ਮੁਖਤਿਆਰ ਸਿੰਘ, ਰੀਡਰ ਸਰਬਜੀਤ ਸਿੰਘ, ਸੂਲੇਮਾਨ, ਹਰਦੀਪ ਸਿੰਘ, ਸੁਖਚੈਨ ਸਿੰਘ, ਜਗਰੂਪ ਸਿੰਘ ਸ਼ਾਮਲ ਸਨ।
ਅਕਾਲੀ ਤੇ ਕਾਂਗਰਸੀ ਇਕੋ ਸਿੱਕੇ ਦੇ ਦੋ ਪਹਿਲੂ : ਭਗਵੰਤ ਮਾਨ
NEXT STORY