ਮੋਗਾ (ਗੋਪੀ ਰਾਊਕੇ)-ਫੋਕਲ ਪੁਆਇੰਟ ਚੌਕੀ ਦੇ ਨਵੇਂ ਇੰਚਾਰਜ ਜਸਵੰਤ ਸਰਾ ਨੇ ਅੱਜ ਨਾਕੇਬੰਦੀ ਦੌਰਾਨ ਜਿਥੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ, ਉੱਥੇ ਹੀ ਦੋ ਪਹੀਆਂ ਵਾਹਨ ’ਤੇ ਸਵਾਰ ਤਿੰਨ ਵਿਅਕਤੀਆਂ ਵਲੋਂ ਨਿਯਮਾਂ ਦੀਆਂ ਧੱਜੀਆਂ ਉਡਾਏ ਜਾਣ ਕਰ ਕੇ ਉਨ੍ਹਾਂ ਦੇ ਵੀ ਚਲਾਨ ਕੱਟੇ। ਸ੍ਰੀ ਸਰਾਂ ਨੇ ਦੱਸਿਆ ਕਿ ਕਈ ਵਾਹਨ ਚਾਲਕਾਂ ਕੋਲ ਕੋਈ ਵੀ ਕਾਗਜ਼ਾਤ ਨਹੀਂ ਸੀ, ਜਿਨ੍ਹਾਂ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਮੁਖੀ ਦੀਆਂ ਹਦਾਇਤਾਂ ’ਤੇ ਅਤੇ ਚੋਣਾਂ ਦੇ ਮੱਦੇਨਜ਼ਰ ਲਗਾਤਾਰ ਨਾਕੇਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਹਨ ਚਲਾਉਣ ਵੇਲੇ ਸਾਰੇ ਕਾਗਜ਼ਾਤ ਆਪਣੇ ਨਾਲ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਇਸ ਮੌਕੇ ਬਲਵੀਰ ਸਿੰਘ ਏ. ਐੱਸ. ਆਈ., ਹੌਲਦਾਰ ਸੁਖਦੇਵ ਸਿੰਘ, ਸਾਹਿਬ ਸਿੰਘ, ਪ੍ਰਮਿੰਦਰ ਸਿੰਘ ਤੋਂ ਇਲਾਵਾ ਫੌਕਲ ਪੁਆਇੰਟ ਚੌਕੀ ਦੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ।
ਅਮਰੀਕਨ ਅਕੈਡਮੀ ਦੀ ਟੀਮ ਵੱਲੋਂ ਕੈਂਬ੍ਰਿਜ ਸਕੂਲ ਦਾ ਦੌਰਾ
NEXT STORY