ਮੋਗਾ (ਰਾਕੇਸ਼)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਵਲੋਂ ਸ਼੍ਰ੍ਰੀ ਸਾਲਾਸਰ ਧਾਮ ਲਈ ਸੁਭਾਸ਼ ਅਨਾਜ ਮੰਡੀ ਤੋਂ ਸ਼ਰਧਾਲੂਆਂ ਦੀ ਇਕ ਬੱਸ ਰਵਾਨਾ ਕੀਤੀ ਗਈ, ਜਿਸ ਨੂੰ ਸ਼੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਬਾਂਸਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸੁਰਿੰਦਰ ਬਾਂਸਲ, ਯੋਗੇਸ਼ ਬਾਂਸਲ, ਚੰਦਰ ਬਾਂਸਲ, ਦਲੀਪ ਕੁਮਾਰ, ਵਰਿੰਦਰ ਗਰਗ, ਮਨੋਜ ਗੋਇਲ, ਰਜਨੀਸ਼ ਮਿੰਤਲ, ਨਰੇਸ਼ ਕੁਮਾਰ, ਯੋਗੇਸ਼ ਗੋਇਲ ਨੇ ਕਿਹਾ ਕਿ ਸ਼ਰਧਾਲੂ ਸੰਗਤਾਂ ਦਾ ਬਾਲਾ ਜੀ ਦੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਹੈ, ਜਿਸ ਕਰ ਕੇ ਸੰਗਤਾਂ ਹਰ ਸਾਲ ਧਾਮ ’ਤੇ ਸ਼ਰਧਾ ਨਾਲ ਮੱਥਾ ਟੇਕਣ ਜਾਂਦੀਆਂ ਹਨ। ਇਸ ਮੌਕੇ ਸੇਵਾ ਮੰਡਲ ਵਲੋਂ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ।
ਬਾਬਾ ਸੱਯਦ ਕਬੀਰ ਦੀ ਯਾਦ ’ਚ ਸੱਭਿਆਚਾਰਕ ਮੇਲਾ ਕਰਵਾਇਆ
NEXT STORY