ਮੋਗਾ (ਸਤੀਸ਼)-ਲਾਗਲੇ ਪਿੰਡ ਜਲਾਲਾਬਾਦ ਪੂਰਬੀ ਵਿਖੇ ਬਾਬਾ ਸੱਯਦ ਕਬੀਰ ਜੀ ਦੀ ਯਾਦ ’ਚ ਸਾਲਾਨਾ ਸੱਭਿਆਚਾਰਕ ਮੇਲਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧੂਮ-ਧਾਮ ਨਾਲ ਕਰਵਾਇਆ ਗਿਆ, ਇਸ ਸੱਭਿਆਚਾਰਕ ਮੇਲੇ ਦਾ ਆਯੋਜਨ ਬਬਲਾ ਕਲੇਰ ਗੁਰਮਿਲਾਪ ਸਿੰਘ ਕਲੇਰ ਮਿੰਟੂ ਪਟਵਾਰੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਸੱਭਿਆਚਾਰਕ ਮੇਲੇ ’ਚ ਪੰਜਾਬ ਦੇ ਪ੍ਰਮੁੱਖ ਗਾਇਕ ਕਲਾਕਾਰ ਭੁਪਿੰਦਰ ਗਿੱਲ ਅਤੇ ਬੀਬਾ ਜਸਵਿੰਦਰ ਜੀਤੂ ਨੇ ਆਪਣੇ ਮਕਬੂਲ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਦੌਰਾਨ ਪ੍ਰਬੰਧਕਾਂ ਵਲੋਂ ਪਹੁੰਚੀਆਂ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ’ਚ ਸੋਹਣ ਸਿੰਘ ਖੇਲਾ ਪੀ. ਏ. ਟੂ. ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ, ਬਲਵਿੰਦਰ ਸਿੰਘ ਸਮਰਾ ਪ੍ਰਧਾਨ ਟਰੱਕ ਯੂਨੀਅਨ, ਸੁਖਜਿੰਦਰ ਸਿੰਘ ਲੈਂਡਲਾਰਡ ਸਮਾਜ ਸੇਵੀ, ਸਪਿੰਦਰ ਸਿੰਘ ਗਿੱਲ, ਬਲਵੀਰ ਸਿੰਘ ਗਿੱਲ ਸਾਬਕਾ ਚੇਅਰਮੈਨ, ਨੱਥਾ ਸਿੰਘ ਸਾਬਕਾ ਸਰਪੰਚ, ਜੀਤ ਸਿੰਘ ਸਮਰਾ, ਪ੍ਰਿਤਪਾਲ ਸਿੰਘ ਚੀਮਾ ਸਾਬਕਾ ਸਰਪੰਚ, ਬਲਵੰਤ ਸਿੰਘ ਸਮਰਾ, ਡਾ. ਭੁਪਿੰਦਰ ਸਿੰਘ ਕੰਨੀਆਂ, ਅਵਤਾਰ ਸਿੰਘ ਗਿੱਲ, ਨਵਦੀਪ ਸਿੰਘ ਬਾਵਾ, ਸੁਖਵਿੰਦਰ ਸ਼ਰਮਾ ਆਡ਼੍ਹਤੀ, ਬਬਲਾ ਕਲੇਰ, ਗੁਰਮਿਲਾਪ ਸਿੰਘ ਕਲੇਰ, ਮਿੰਟੂ ਪਟਵਾਰੀ, ਕੁਲਦੀਪ ਸਿੰਘ ਸੰਧੂ, ਰਾਣਾ ਸਮਰਾ, ਜਸਪ੍ਰੀਤ ਸਿੰਘ ਸਮਰਾ, ਸੋਨਾ ਸਮਰਾ, ਅਮਰਜੀਤ ਸਿੰਘ ਖੇਲਾ ਸਰਪੰਚ ਜਲਾਲਾਬਾਦ, ਦਿਲਬਾਗ ਸਿੰਘ ਸਰਪੰਚ ਫਤਿਹਗਡ਼੍ਹ ਕੋਰੋਟਾਨਾ, ਮਾਸਟਰ ਲਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ। ਇਸ ਸਮਾਗਮ ਦੌਰਾਨ ਗਾਇਕ ਕਲਾਕਾਰ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਤ ’ਚ ਬਬਲਾ ਕਲੇਰ ਨੇ ਇਸ ਸੱਭਿਆਚਾਰਕ ਮੇਲੇ ’ਚ ਸਹਿਯੋਗ ਦੇਣ ਵਾਲੀਆਂ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਪਹੁੰਚੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਪ੍ਰਾਈਵੇਟ ਕਾਰ ਡਰਾਈਵਰ ਯੂਨੀਅਨ ਇੰਟਕ ਨੂੰ ਮਿਲਿਆ ਪੰਜੀਕ੍ਰਿਤ ਸਰਟੀਫਿਕੇਟ
NEXT STORY