ਮੋਗਾ (ਗੋਪੀ ਰਾਊਕੇ)-ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਸਾਲ 2018-19 ਦਾ ਸਾਲਾਨਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਮੈਡਮ ਹਮੀਲਿਆ ਰਾਣੀ ਨੇ ਉਚੇਚੇ ਤੌਰ ’ਤੇ ਨਤੀਜਾ ਐਲਾਨ ਕਰਦਿਆਂ ਦੱਸਿਆ ਕਿ ਬੱਚਿਆਂ ਦੀ ਸਾਰੇ ਸਾਲ ਦੀ ਮਿਹਨਤ ਰੰਗ ਲਿਆਈ। ਬਹੁਤ ਬੱਚਿਆਂ ਦੇ ਅੰਕ 95ਫੀਸਦੀ ਤੋਂ ਵੱਧ ਰਹੇ। ਇਨ੍ਹਾਂ ਵਿਦਿਆਰਥੀਆਂ ’ਚੋਂ ਓਵਰਆਲ ਕਲਾਸਾਂ ’ਚੋਂ 11ਵੀਂ ’ਚੋਂ ਨਵਨੀਤ ਕੌਰ ਨਾਨ ਮੈਡੀਕਲ 96.2ਫੀਸਦੀ, ਰਣਜੋਧ ਸਿੰਘ 94ਫੀਸਦੀ ਅਤੇ ਅਰਮਾਨ ਕੁਮਾਰ ਕਾਮਰਸ ਗਰੱੁਪ ’ਚੋਂ (ਮੈਡੀਕਲ) 91.9ਫੀਸਦੀ ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਦਰਜੇ ’ਤੇ ਰਹੇ। 9ਵੀਂ ਜਮਾਤ ਅਰਮਾਨਪ੍ਰੀਤ ਕੌਰ 94ਫੀਸਦੀ ਅੰਕ ਪ੍ਰਾਪਤ ਕਰ ਕੇ ਪਹਿਲੇ, ਅਰਮਾਨ ਕੋਹਲੀ 91.6ਫੀਸਦੀ ਅੰਕ ਲੈ ਕੇ ਦੂਜੇ ਅਤੇ ਨਵਨੀਤ ਕੌਰ 89.2ਫੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। ਅੱਠਵੀਂ ਜਮਾਤ ’ਚੋਂ ਗੁਰਲੀਨ ਕੌਰ ਨੇ ਪਹਿਲਾ ਸਥਾਨ ਹਾਸਲ ਕਰਦਿਆਂ 97.3ਫੀਸਦੀ ਅੰਕ ਪ੍ਰਾਪਤ ਕੀਤੇ, ਦੂਸਰੇ ਨੰਬਰ ’ਤੇ ਰਾਜਪ੍ਰੀਤ ਕੌਰ 96.9ਫੀਸਦੀ ਅੰਕ ਲੈ ਕੇ ਅਤੇ ਤੀਸਰੇ ਸਥਾਨ ’ਤੇ ਗੁਰਲੀਨ ਕੌਰ 96.5ਫੀਸਦੀ ਅੰਕ ਹਾਸਲ ਕੀਤੇ। 7ਵੀਂ ਜਮਾਤ ਦੀ ਗੁਰਨੂਰਪ੍ਰੀਤ ਕੌਰ 98.2ਫੀਸਦੀ ਅੰਕ ਲੈ ਕੇ ਫਸਟ ਰਹੀ, ਦੂਸਰੇ ਨੰਬਰ ’ਤੇ ਹਰਮਨਪ੍ਰੀਤ ਕੌਰ 95.1ਫੀਸਦੀ ਅੰਕ ਲਏ। ਮੁਸਕਾਨਪ੍ਰੀਤ ਕੌਰ 94.8ਫੀਸਦੀ ਅੰਕ ਪ੍ਰਾਪਤ ਕਰ ਕੇ ਤੀਸਰੇ ਸਥਾਨ ’ਤੇ ਰਹੀ। 6ਵੀਂ ਜਮਾਤ ’ਚੋਂ ਹਰਮਨਪ੍ਰੀਤ ਕੌਰ 97.6 ਫੀਸਦੀ ਅੰਕ ਲੈਂਦੀ ਹੋਈ ਪਹਿਲੇ, ਤੇਜਪਾਲ ਸਿੰਘ 97.5 ਫੀਸਦੀ ਅੰਕ ਲੈ ਕੇ ਦੂਸਰੇ ਅਤੇ ਸਨਮੀਤ ਕੌਰ 97.2ਫੀਸਦੀ ਅੰਕ ਲੈ ਕੇ ਤੀਸਰੇ ਸਥਾਨ ’ਤੇ ਰਹੀ। ਪੰਜਵੀਂ ਜਮਾਤ ਵਿਚੋਂ ਸੁਖਪ੍ਰੀਤ ਸ਼ਰਮਾ 98.2% ਅੰਕ ਪ੍ਰਾਪਤ ਕਰਦੀ ਪਹਿਲੇ, ਅਮਨਦੀਪ ਕੌਰ ਅਤੇ ਸਿਮਰਨਜੀਤ ਕੌਰ 97.9ਫੀਸਦੀ ਅੰਕ ਲੈ ਕੇ ਦੂਸਰੇ ਅਤੇ ਰਿਮਲਦੀਪ ਕੌਰ 97.5ਫੀਸਦੀ ਅੰਕ ਲੈ ਕੇ ਤੀਸਰੇ ਸਥਾਨ ’ਤੇ ਰਹੀ। ਚੋਥੀ ਜਮਾਤ ’ਚੋਂ ਮਨਰੀਤ ਕੌਰ ਨੇ 98.3ਫੀਸਦੀ ਅੰਕ ਹਾਸਲ ਕਰ ਕੇ ਪਹਿਲਾ, ਜਸਲੀਨ ਕੌਰ ਨੇ 97.9ਫੀਸਦੀ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਤੀਸਰੀ ਜਮਾਤ ’ਚੋਂ ਅਭਿਨੰਦਨ ਨੇ 99ਫੀਸਦੀ ਅੰਕ ਲੈ ਕੇ ਪਹਿਲਾ, ਪਵਾਨੀ ਨੇ 98.1ਫੀਸਦੀ ਅੰਕ ਲੈ ਕੇ ਦੁੂਸਰਾ ਅਤੇ ਸੰਯੋਗਤਾ ਨੇ 98ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਦੂਸਰੀ ਜਮਾਤ ’ਚੋਂ ਏਕਪੂਰ ਕੌਰ ਨੇ 98.4ਫੀਸਦੀ ਅੰਕ ਲੈ ਕੇ ਪਹਿਲਾਂ, ਆਰਸ਼ੀਆਂ ਸ਼ਰਮਾ ਨੇ 98.2ਫੀਸਦੀ ਅੰਕ ਲੈ ਕੇ ਦੂਜਾ ਅਤੇ ਹੁਸਨਦੀਪ ਕੌਰ ਨੇ 98ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪਹਿਲੀ ਜਮਾਤ ’ਚੋਂ ਪਰਤਿਯੂਸ਼ ਗਰਗ ਨੇ 99.6ਫੀਸਦੀ ਅੰਕ ਲੈ ਕੇ ਪਹਿਲਾ, ਸ਼ਗਨਪ੍ਰੀਤ ਕੌਰ ਨੇ 99.5ਫੀਸਦੀ ਅੰਕ ਲੈ ਕੇ ਦੂਜਾ ਅਤੇ ਸਬਰੀਨਾ ਗਿੱਲ ਨੇ 99.1ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਯੂ. ਕੇ. ਜੀ. ’ਚੋਂ ਅਰਸ਼ਪ੍ਰੀਤ ਕੌਰ ਤੇ ਪਲਕਪ੍ਰੀਤ ਕੌਰ ਨੇ 99.9ਫੀਸਦੀ ਅੰਕ ਲੈ ਕੇ ਪਹਿਲਾ, ਹਰਵੀਰ ਕੌਰ ਤੇ ਆਰੂਸ਼ ਜਿੰਦਲ ਨੇ 99.8ਫੀਸਦੀ ਅੰਕ ਲੈ ਕੇ ਦੂਜਾ ਤੇ ਆਰਿਫ ਹੁਸ਼ੀਨਾ ਨੇ 99.7ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਐੱਲ. ਕੇ. ਜੀ. ’ਚ ਹਰਮਨਪ੍ਰੀਤ ਕੌਰ ਭੱੁਲਰ ਤੇ ਅਵਨੀਸ਼ ਕੌਰ ਨੇ 99.8ਫੀਸਦੀ ਅੰਕ ਲੈ ਕੇ ਪਹਿਲਾ, ਰਗੂਰਾਜ ਸਿੰਘ ਤੇ ਅਭੀਜੋਤ ਸਿੰਘ ਨੇ 99.6ਫੀਸਦੀ ਅੰਕ ਲੈ ਕੇ ਦੂਜਾ ਅਤੇ ਮਨਪ੍ਰੀਤ ਕੌਰ ਨੇ 99.5ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਨਰਸਰੀ ਵਿਚੋਂ ਤਨਵੀਰ ਕੌਰ ਨੇ 99.4ਫੀਸਦੀ ਅੰਕ ਲੈ ਕੇ ਪਹਿਲਾ, ਦਿਲਜੋਤ ਕੌਰ ਨੇ 99.45ਫੀਸਦੀ ਅੰਕ ਲੈ ਕੇ ਦੂਜਾ ਸਥਾਨ ਤੇ ਮਨਪ੍ਰੀਤ ਕੌਰ ਤੇ ਜਸਨੂਰ ਕੌਰ ਨੇ 99.3ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਗਰੱੁਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਨੇ ਸਾਂਝੇ ਤੌਰ ’ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੰਦਿਆਂ ਅਗਲੀਆਂ ਕਲਾਸਾਂ ’ਚ ਹੋਰ ਵੱਧ ਮਿਹਨਤ ਕਰਨ ਤੇ ਵਧੀਆ ਅੰਕ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮੱੁਖ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ ਅਤੇ ਸਮੇਂ-ਸਮੇਂ ’ਤੇ ਸੰਸਥਾ ’ਚ ਵਿਦਿਆਰਥੀਆਂ ਲਈ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।
ਜੇਕਰ ਚੋਰਾਂ ਨੂੰ ਜਲਦੀ ਫੜ੍ਹਿਆ ਨਾ ਗਿਆ ਤਾਂ ਦਿੱਤਾ ਜਾਵੇਗਾ ਧਰਨਾ: ਮਾਹਲਾ
NEXT STORY