ਚੰਡੀਗੜ੍ਹ (ਵੈੱਬ ਡੈਸਕ): ਅੱਜ ਸਵੇਰੇ-ਸਵੇਰੇ ਮੋਗਾ ਦੇ ਬਾਘਾਪੁਰਾਣਾ ਵਿਚ ਚੋਣ ਡਿਊਟੀ 'ਤੇ ਜਾਂਦਿਆਂ ਅਧਿਆਪਕ ਜੋੜੇ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਇਸ ਹਾਦਸੇ ਨੇ ਉਨ੍ਹਾਂ ਦੇ ਧੀ-ਪੁੱਤਰ ਦੇ ਸਿਰੋਂ ਇੱਕੋ ਝਟਕੇ ਮਾਪਿਆਂ ਦਾ ਸਾਇਆ ਖੋਹ ਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਆਪਕ ਜੋੜੇ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦਾ ਦੁੱਖ ਵੰਡਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋਹਾਂ ਬੱਚਿਆਂ ਦੀ ਪੜ੍ਹਾਈ ਦੀ ਪੂਰੀ ਜ਼ਿੰਮੇਵਾਰੀ ਚੁੱਕਣ ਦਾ ਐਲਾਨ ਵੀ ਕੀਤਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰ ਕਿਹਾ, "ਸਾਡੇ ਬਹੁਤ ਹੀ ਹੋਣਕਾਰ ਅਧਿਆਪਕ ਜਸਕਰਨ ਸਿੰਘ ਭੁੱਲਰ, ਅੰਗਰੇਜ਼ੀ ਮਾਸਟਰ, ਸਰਕਾਰੀ ਹਾਈ ਸਕੂਲ ਖੋਟੇ ਅਤੇ ਉਨ੍ਹਾਂ ਦੀ ਧਰਮ ਪਤਨੀ ਕਮਲਜੀਤ ਕੌਰ, ਡੀ.ਪੀ.ਈ. ਸਰਕਾਰੀ ਕੰਨਿਆ ਹਾਈ ਸਕੂਲ ਪੱਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਦਾ ਅੱਜ ਸਵੇਰੇ ਚੋਣ ਡਿਊਟੀ ਦੇਣ ਜਾਂਦਿਆਂ, ਸੰਘਣੀ ਧੁੰਦ ਕਰਕੇ ਐਕਸੀਡੈਂਟ ਹੋ ਗਿਆ। ਉਹ ਦੋਵੇਂ ਸਾਡੇ ਵਿਚਕਾਰ ਨਹੀਂ ਰਹੇ। ਮੈਂ ਦੋਵਾਂ ਦੇ ਮਾਪਿਆਂ ਨਾਲ ਗੱਲ ਕੀਤੀ ਹੈ। ਦੁੱਖ 'ਚ ਪਰਿਵਾਰ ਦੇ ਗ਼ਮ 'ਚ ਸ਼ਰੀਕ ਹਾਂ। ਦੋਵੇਂ ਛੋਟੇ ਬੱਚਿਆਂ ਦੀ ਸਾਰੀ ਪੜ੍ਹਾਈ ਦੀ ਜਿੰਮੇਵਾਰੀ ਸਰਕਾਰ ਨਿਭਾਏਗੀ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ।"
ਚਾਰ ਦਹਾਕੇ ਪੁਰਾਣੇ ਉਦਯੋਗਿਕ ਵਿਵਾਦਾਂ ਦਾ ਹੱਲ: ਮਾਨ ਸਰਕਾਰ ਨੇ ਉਦਯੋਗਪਤੀਆਂ ਨੂੰ ਦਿੱਤਾ 'ਦੂਜਾ ਮੌਕਾ'
NEXT STORY