ਮੋਗਾ (ਬਾਵਾ/ਜਗਸੀਰ)-ਸਿਵਲ ਸਰਜਨ ਮੋਗਾ ਡਾ. ਜਸਪ੍ਰੀਤ ਕੌਰ ਅਤੇ ਮਾਸ ਮੀਡੀਆ ਤੇ ਸੂਚਨਾ ਅਫਸਰ ਮੈਡਮ ਕ੍ਰਿਸ਼ਨਾ ਸ਼ਰਮਾ ਦੀਆਂ ਹਦਾਇਤਾਂ ’ਤੇ ਬਲਾਕ ਪੱਤੋਂ ਹੀਰਾ ਸਿੰਘ ਚ ਸੀਨੀਅਰ ਮੈਡੀਕਲ ਅਫਸਰ ਡਾਥ ਸੰਦੀਪ ਕੌਰ ਦੀ ਅਗਵਾਈ ਹੇਠ ਚਾਈਲਡ ਹੈਲਥ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਵੱਖ-ਵੱਖ ਪਿੰਡਾਂ ’ਚੋਂ ਆਈਆਂ ਔਰਤਾਂ ਤੇ ਮਰਦਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾਥ ਸੰਦੀਪ ਕੌਰ ਨੇ ਕਿਹਾ ਕਿ ਆਪਣੇ ਬੱਚਿਆਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾਵੇ, ਛੋਟੇ ਬੱਚਿਆਂ ਨੂੰ ਮਾਂ ਦਾ ਦੁੱਧ ਬਹੁਤ ਹੀ ਜ਼ਰੂਰੀ ਹੈ ਜਿਸ ਨਾਲ ਤੁਹਾਡਾ ਬੱਚਾ ਤੰਦਰੁਸਤ ਤੇ ਬੀਮਾਰੀਆਂ ਤੋਂ ਬਚਿਆ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੁਹਾਡਾ ਬੱਚਾ ਵੱਡਾ ਹੋ ਰਿਹਾ ਹੈ ਉਸ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਖਾਣ ਲਈ ਦਲੀਆ, ਖਿਚਡ਼ੀ ਆਦਿ ਦਿੱਤੀ ਜਾਵੇ, ਜਿਸ ਨਾਲ ਬੱਚੇ ਨੂੰ ਤਾਕਤ ਮਿਲੇਗੀ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਨੂੰ ਚਾਹੀਦਾ ਹੈ ਿਕ ਬੱਚਿਆਂ ਨੂੰ ਰਵਾਈਤੀ ਖੇਡਾਂ ਖੇਡਣ ਲਗਾਉਣ ਜਿਸ ਨਾਲ ਬੱਚੇ ਦੌਡ਼ ਭੱਜ ਕਰਕੇ ਤੰਦਰੁਸ਼ਤ ਰਹਿੰਦੇ ਹਨ। ਇਸ ਸਮੇ ਮੈਡੀਕਲ ਅਫਸਰ ਡਾ ਸੰਜੇ ਪਵਾਰ ਨੇ ਕਿਹਾ ਕਿ ਬੱਚਿਆਂ ਦਾ ਸਮੇਂ -ਸਮੇ ’ਤੇ ਪੂਰਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ, ਜਿਸ ਨਾਲ ਬੱਚਾ ਬੀਮਾਰੀਆਂ ਤੋ ਬਚਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ’ਚ ਲਡ਼ਕੀਆਂ ਦਾ 5 ਸਾਲ ਤੇ ਲਡ਼ਕਿਆਂ ਦਾ 1 ਸਾਲ ਦੀ ਉਮਰ ਤੱਕ ਮੁਫਤ ਇਲਾਜ ਕੀਤਾ ਜਾਂਦਾ ਹੈ।ਇਸ ਮੌਕੇ ਬੱਚਿਆਂ ਨੂੰ ਖਿਡਾਉਣੇ ਦਿੱਤੇ ਗਏ ਤੇ ਮਾਪਿਆਂ ਨੂੰ ਖਾਣਾ ਦਿੱਤਾ ਗਿਆ। ਇਸ ਮੌਕੇ ਮਨਜੀਤ ਸਿੰਘ ਧਾਲੀਵਾਲ ਬੀ. ਈ. ਈ, ਹਰਜਿੰਦਰ ਕੁਮਾਰ ਚੀਫ ਫਾਰਮਾ, ਹਰਵਿੰਦਰ ਸਿੰਘ ਫਾਰਮਾਸਿਸਟ, ਹਰਜਿੰਦਰ ਸਿੰਘ ਉਪ ਵੈਦ, ਰਘਵੀਰ ਸਿੰਘ, ਕੁਲਵਿੰਦਰ ਕੌਰ, ਰਾਣੀ ਕੌਰ ਏ. ਐੱਨ. ਐੱਮ, ਆਸਾ ਫੈਸੀਲੀਟੇਟਰ ਤੇ ਆਸ਼ਾ ਵਰਕਾਰ ਆਦਿ ਹਾਜ਼ਰ ਸਨ।
ਗੋਲਡਨ ਐਜੂਕੇਸ਼ਨਸ ਨੇ ਲਗਵਾਇਆ ਪਤੀ-ਪਤਨੀ ਦਾ ਕੈਨੇਡਾ ਦਾ ਸੁਪਰ ਵੀਜ਼ਾ
NEXT STORY