ਮੋਗਾ (ਜ.ਬ.)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਮੋਗਾ ਵਿਖੇ ਸਮਾਜ ਵਿਗਿਆਨ ਵਿਭਾਗ ਦੀ ਡਾ. ਬੀ.ਆਰ.ਅੰਬੇਡਕਰ ਸੋਸਾਇਟੀ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 128ਵੀਂ ਜਯੰਤੀ ਬਡ਼ੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਪ੍ਰੋ. ਅਨੁਪਮ ਵੱਲੋਂ ਬਾਬਾ ਸਾਹਿਬ ਦੀ ਸ਼ਖ਼ਸੀਅਤ, ਨਵ-ਭਾਰਤ ਦੇ ਨਿਰਮਾਣ ਅਤੇ ਸੰਵਿਧਾਨ ਦੀ ਰਚਨਾ 'ਚ ਉਨ੍ਹਾਂ ਦੀ ਮੁੱਖ ਭੂਮਿਕਾ 'ਤੇ ਚਾਨਣਾ ਪਾਇਆ ਗਿਆ।
ਸਤਵਿੰਦਰ ਕੌਰ ਮੁਖੀ ਇਤਿਹਾਸ ਵਿਭਾਗ ਨੇ ਦਲਿਤ ਜਾਤੀ ਦੇ ਕਲਿਆਣ ਹਿੱਤ ਡਾ. ਅੰਬੇਡਕਰ ਦੇ ਸੁਚੱਜੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਮੈਡਮ ਗੁਰਮੀਤ ਗੀਤਾ ਨੇ ਅੱਜ ਦੇ ਯੁੱਗ 'ਚ ਵੀ ਕਿਸੇ ਨਾ ਕਿਸੇ ਰੂਪ 'ਚ ਮੌਜੂਦ ਜਾਤ-ਪਾਤ ਅਤੇ ਸੌਡ਼ੀ ਸੋਚ ਨੂੰ ਆਪਣੇ ਨਿੱਜੀ ਅਨੁਭਵ ਨਾਲ ਸਾਂਝਾ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਊਚ-ਨੀਚ ਦੀ ਨਿਖੇਧੀ ਕਰਦਿਆਂ ਕਿਹਾ ਕਿ ਉੱਚਾ ਅਤੇ ਨੀਵਾਂ ਹੋਣ ਦੀ ਕਸੌਟੀ ਮਨੁੱਖ ਦੀ ਸੋਚ ਹੈ ਅਤੇ ਜਦੋਂ ਤੱਕ ਅਸੀਂ ਆਪਣੇ ਆਪ ਤੋਂ ਇਸ ਭੇਦ ਭਾਵ ਨੂੰ ਮਿਟਾਉਣ ਦੀ ਸ਼ੁਰੂਆਤ ਨਹੀਂ ਕਰਾਂਗੇ, ਉਦੋਂ ਤੱਕ ਸਮਾਜ 'ਚ ਅੰਤਰ-ਭੇਦ ਬਣੇ ਰਹਿਣਗੇ। ਹਰ ਮਨੁੱਖ 'ਚ ਈਸ਼ਵਰ ਨੂੰ ਮਹਿਸੂਸ ਕਰਨ ਵਾਲਾ ਹੀ ਸੱਚਾ ਇਨਸਾਨ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਭੇਦਵਾਦ, ਜਿਸ ਨੂੰ ਉਨ੍ਹਾਂ ਆਪ ਹੰਢਾਇਆ ਸੀ, ਨੂੰ ਖ਼ਤਮ ਕਰਨ ਲਈ ਅਣਥੱਕ ਯਤਨ ਕੀਤੇ ਪਰ ਅਸਲ ਅਰਥਾਂ 'ਚ ਭਾਰਤ ਉਦੋਂ ਆਜ਼ਾਦ ਹੋਵੇਗਾ, ਜਦੋਂ ਹਰ ਇਨਸਾਨ ਬਿਨਾਂ ਕਿਸੇ ਡਰ ਤੇ ਫ਼ਰਕ ਦੇ ਸਿਰ ਉੱਚਾ ਕਰ ਕੇ ਪੁਲਾਂਘਾਂ ਪੁੱਟ ਸਕੇਗਾ।
ਮਾਮਲਾ ਕੁੰਵਰ ਵਿਜੇ ਪ੍ਰਤਾਪ ਦੀ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਹੋਈ ਬਦਲੀ ਦਾ
NEXT STORY