ਬਿਜ਼ਨੈੱਸ ਡੈਸਕ : ਕੇਂਦਰੀ ਦੂਰਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਬੀਐੱਸਐੱਨਐੱਲ ਨੂੰ ਮੌਜੂਦਾ ਵਿੱਤੀ ਸਾਲ ਲਈ ਸਰਕਲ ਪੱਧਰ ਦੇ ਗਾਹਕਾਂ ਦੇ ਵਾਧੇ ਅਤੇ ਕਾਰੋਬਾਰੀ ਯੋਜਨਾ ਪੇਸ਼ ਕਰਨ ਲਈ ਕਿਹਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਮੰਤਰੀ ਨੇ ਬੀਐੱਸਐੱਨਐੱਲ ਦੇ 27 ਮੁੱਖ ਜਨਰਲ ਮੈਨੇਜਰਾਂ (ਸੀਜੀਐੱਮ) ਅਤੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਮਹੀਨੇ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਸਿੰਧੀਆ ਨੇ ਟੀਮ ਨੂੰ ਹਰ ਮਹੀਨੇ ਮਿਲਣ ਅਤੇ ਸਭ ਤੋਂ ਵਧੀਆ ਅਭਿਆਸਾਂ ਅਤੇ ਚੁਣੌਤੀਆਂ 'ਤੇ ਚਰਚਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਟੀਮ ਨੂੰ ਵੱਖ-ਵੱਖ ਖੇਤਰਾਂ ਦੀਆਂ ਚੁਣੌਤੀਆਂ ਨੂੰ ਸਾਂਝੇ ਤੌਰ 'ਤੇ ਹੱਲ ਕਰਨ ਲਈ ਵੀ ਕਿਹਾ ਹੈ। ਸਿੰਧੀਆ ਨੇ ਹਰੇਕ ਸਰਕਲ ਨੂੰ ਵਿੱਤੀ ਸਾਲ 2025-26 ਲਈ ਗਾਹਕ ਵਿਕਾਸ ਯੋਜਨਾ ਅਤੇ ਕਾਰੋਬਾਰੀ ਯੋਜਨਾ ਤਿਆਰ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ : Petrol-Diesel ਨੂੰ ਲੈ ਕੇ ਰਾਹਤ ਭਰੀ ਖ਼ਬਰ; 22 ਫ਼ੀਸਦੀ ਸਸਤਾ ਹੋ ਗਿਆ ਤੇਲ
9 ਮਹੀਨਿਆਂ 'ਚ ਜੋੜੇ 55 ਲੱਖ ਗਾਹਕ
ਮੰਤਰੀ ਨੇ ਲਗਭਗ 18 ਸਾਲਾਂ ਬਾਅਦ ਪੀਐੱਸਯੂ ਨੂੰ ਲਾਭਦਾਇਕ ਬਣਾਉਣ ਲਈ ਬੀਐੱਸਐੱਨਐੱਲ ਟੀਮ ਦੀ ਪ੍ਰਸ਼ੰਸਾ ਕੀਤੀ। ਕੰਪਨੀ ਨੇ ਅਕਤੂਬਰ-ਦਸੰਬਰ, 2024 ਦੀ ਤਿਮਾਹੀ ਵਿੱਚ 262 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਸੀ। ਉਨ੍ਹਾਂ ਨੇ ਪੂਰੀ ਟੀਮ ਨੂੰ ਇਸ ਗਤੀ ਨੂੰ ਜਾਰੀ ਰੱਖਣ ਅਤੇ ਲੰਬੇ ਸਮੇਂ ਦੀ ਸਫਲਤਾ ਲਈ ਗਾਹਕਾਂ ਨੂੰ ਜੋੜਨ 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਪਿਛਲੇ 8-9 ਮਹੀਨਿਆਂ ਵਿੱਚ BSNL ਨੇ ਲਗਭਗ 55 ਲੱਖ ਨਵੇਂ ਗਾਹਕ ਜੋੜੇ ਹਨ।
ਦੇਸ਼ ਭਰ 'ਚ ਲਗਾਏ 12,000 4G ਟਾਵਰ
ਬੀਐੱਸਐੱਨਐੱਲ ਨੇ ਹਾਲ ਹੀ ਵਿੱਚ ਦੇਸ਼ ਭਰ ਵਿੱਚ 12,000 ਨਵੇਂ 4G ਟਾਵਰ ਲਗਾਏ ਹਨ। ਦਸੰਬਰ 2024 ਦੇ ਅੰਤ ਤੱਕ ਕੰਪਨੀ ਨੇ ਦੇਸ਼ ਦੇ 4 ਮੈਟਰੋ ਸ਼ਹਿਰਾਂ ਤੋਂ ਇਲਾਵਾ ਲਗਭਗ ਹਰ ਰਾਜ ਦੀ ਰਾਜਧਾਨੀ ਵਿੱਚ 4G ਸੇਵਾ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੰਪਨੀ ਦਾ ਧਿਆਨ ਹੁਣ ਜੂਨ 2025 ਤੱਕ ਦੇਸ਼ ਦੇ ਹਰ ਸਰਕਲ ਵਿੱਚ 4G ਸੇਵਾ ਸ਼ੁਰੂ ਕਰਨ ਦੀ ਯੋਜਨਾ 'ਤੇ ਹੈ। ਇਸ ਨਾਲ ਲੋਕ ਦੇਸ਼ ਦੇ ਉਨ੍ਹਾਂ ਸ਼ਹਿਰਾਂ ਵਿੱਚ ਵੀ ਸਸਤੇ 4G ਪਲਾਨਾਂ ਦਾ ਲਾਭ ਲੈ ਸਕਣਗੇ, ਜਿੱਥੇ ਇਸਦੀ ਸੇਵਾ ਇਸ ਸਮੇਂ ਚੰਗੀ ਨਹੀਂ ਹੈ। ਇਸ ਨਾਲ ਲੋਕਾਂ ਕੋਲ ਜੀਓ, ਏਅਰਟੈੱਲ ਅਤੇ ਵੋਡਾਫੋਨ ਦਾ ਇੱਕ ਚੰਗਾ ਬਦਲ ਹੋਵੇਗਾ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੈਰੀਐਂਟ ਨੇ ਦਿੱਤੀ ਦਸਤਕ, ਵਧਦੇ ਮਾਮਲਿਆਂ ਨੂੰ ਦੇਖ ਕੇ ਟੈਂਸ਼ਨ 'ਚ ਆਈ ਸਰਕਾਰ
BSNL 997 Plan: ਫ਼ਾਇਦੇ ਜਾਣੋ
ਇਸ 997 ਰੁਪਏ ਵਾਲੇ ਪ੍ਰੀਪੇਡ ਪਲਾਨ ਦੇ ਨਾਲ ਤੁਹਾਨੂੰ ਪ੍ਰਤੀ ਦਿਨ 2GB ਹਾਈ-ਸਪੀਡ ਡੇਟਾ, ਕਿਸੇ ਵੀ ਨੈੱਟਵਰਕ 'ਤੇ ਅਸੀਮਤ ਵੌਇਸ ਕਾਲਿੰਗ ਅਤੇ ਪ੍ਰਤੀ ਦਿਨ 100 SMS ਮਿਲਦੇ ਹਨ। ਡਾਟਾ ਸੀਮਾ ਪੂਰੀ ਹੋਣ ਤੋਂ ਬਾਅਦ ਸਪੀਡ 40kbps ਤੱਕ ਘਟਾ ਦਿੱਤੀ ਜਾਵੇਗੀ।
BSNL 997 Plan ਦੀ ਵੈਧਤਾ
ਵੈਲਿਡਿਟੀ ਦੀ ਗੱਲ ਕਰੀਏ ਤਾਂ 997 ਰੁਪਏ ਦੇ ਇਸ ਪਲਾਨ ਦੇ ਨਾਲ ਇਹ ਸਰਕਾਰੀ ਟੈਲੀਕਾਮ ਕੰਪਨੀ ਆਪਣੇ ਪ੍ਰੀਪੇਡ ਯੂਜ਼ਰਸ ਨੂੰ 160 ਦਿਨਾਂ ਦੀ ਵੈਲਿਡਿਟੀ ਦੀ ਪੇਸ਼ਕਸ਼ ਕਰਦੀ ਹੈ। ਵਾਧੂ ਫਾਇਦਿਆਂ ਦੀ ਗੱਲ ਕਰੀਏ ਤਾਂ ਇਹ ਪਲਾਨ ਡਾਟਾ, ਕਾਲਿੰਗ ਅਤੇ SMS ਤੋਂ ਇਲਾਵਾ ਕੋਈ ਵਾਧੂ ਲਾਭ ਪ੍ਰਦਾਨ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿੱਟੀ ਦੇ ਘੜੇ ਵੇਚਣ ਵਾਲੇ ਨੂੰ IT ਵਿਭਾਗ ਨੇ ਭੇਜਿਆ 10.5 ਕਰੋੜ ਦਾ ਨੋਟਿਸ, ਪਰਿਵਾਰ ਦੀ ਉੱਡੀ ਨੀਂਦ
NEXT STORY