ਮੋਗਾ (ਗੋਪੀ ਰਾਊਕੇ)-ਅੱਜ ਲੋਕ ਸ਼ਕਤੀ ਮਸੀਹੀ ਦਲ ਵੈੱਲਫੇਅਰ ਸੋਸਾਇਟੀ ਪੰਜਾਬ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਵਾਰਡ ਨੰਬਰ 46 ਵਿਖੇ ਸੁਨੀਲ ਕੁਮਾਰ ਸਨੀ ਜੁਆਇੰਟ ਸੈਕਟਰੀ ਪੰਜਾਬ ਦੀ ਅਗਵਾਈ ਵਿਚ ਹੋਈ, ਜਿਸ ’ਚ ਪੰਜਾਬ ਪ੍ਰਧਾਨ ਡੈਨੀਅਲ ਮਸੀਹ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਅਹੁਦੇਦਾਰਾਂ ਨੇ ਮੈਂਬਰਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਅਜੇ ਮਸੀਹ ਨੂੰ ਸੈਕਟਰੀ, ਦੀਪਕ ਕੁਮਾਰ ਨੂੰ ਕੈਸ਼ੀਅਰ, ਸੁਸ਼ੀਲ ਕੁਮਾਰ ਨੂੰ ਸਲਾਹਕਾਰ, ਗਰੀਫਨ ਗਿੱਲ ਜੁਆਇੰਟ ਸਕੱਤਰ ਤੋਂ ਇਲਾਵਾ ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਸੁਨੀਲ ਕੁਮਾਰ ਸਨੀ ਨੇ ਕਿਹਾ ਕਿ ਇਹ ਸੋਸਾਇਟੀ ਮਸੀਹ ਭਾਈਚਾਰੇ ਦੀਆਂ ਹੱਕੀ ਮੰਗਾਂ, ਮੁਸ਼ਕਲਾਂ ਲਈ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਦੀ ਰਹੇਗੀ। ਇਸ ਸਮੇਂ ਯੂਨਿਸ ਮਸੀਹ, ਜਨਰਲ ਸੈਕਟਰੀ ਸੋਟਰ ਪੋਲਿਸ ਮਸੀਹ, ਰਾਜ ਕੁਮਾਰ ਮਖੀਜਾ ਆਦਿ ਹਾਜ਼ਰ ਸਨ।
‘ਸਰਕਾਰ ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਜਲਦ ਜਾਰੀ ਕਰੇ’
NEXT STORY