ਮੋਗਾ (ਸਤੀਸ਼)-ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਪ੍ਰੋਗਰਾਮ ਤਹਿਤ ਧਰਮਕੋਟ ’ਚ ਜਾਗਰੂਕਤਾ ਰੈਲੀ ਕੱਢੀ ਗਈ। ਸਵੀਪ ਧਰਮਕੋਟ ਦੇ ਇੰਚਾਰਜ ਮੈਡਮ ਰਾਣਾ ਗੁਰਵਿੰਦਰ ਕੌਰ ਅਤੇ ਪ੍ਰਿੰਸੀਪਲ ਮੰਜੂ ਨੇ ਕਿਹਾ ਕਿ ਹਰ ਵੋਟਰ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਅਤੇ ਸਾਰੇ ਵੋਟਰਾਂ ਨੂੰ ਬਿਨਾਂ ਕਿਸੇ ਲਾਲਚ ਅਤੇ ਡਰ ਦੇ ਵੋਟ ਪਾਉਣੀ ਚਾਹੀਦੀ ਹੈ। ਸਵੀਪ ਰੈਲੀ ਨੂੰ ਝੰਡੀ ਦਿਖਾ ਕੇ ਪ੍ਰਿੰਸੀਪਲ ਮੰਜੂ ਬਾਲਾ ਅਤੇ ਸੀ.ਡੀ.ਪੀ.ਓ. ਧਰਮਕੋਟ ਨੇ ਰਵਾਨਾ ਕੀਤਾ। ਇਹ ਰੈਲੀ ਅਗਵਾਡ਼ ਸਿੱਧੂਆਂ, ਅਗਵਾਡ਼ ਕੰਬੋਆ, ਪੰਡੋਰੀ ਗੇਟ ਤੋਂ ਹੁੰਦੇ ਹੋਏ ਮੇਨ ਬਾਜ਼ਾਰ ’ਚ ਸਰਕਾਰ ਕੰਨਿਆ ਸਕੂਲ ਵਿਚ ਸੰਪੰਨ ਹੋਈ। ਇਸ ਰੈਲੀ ’ਚ ਵਿਸ਼ਾਲ ਪਬਲਿਕ ਸਕੂਲ, ਨਵਯੁੱਗ ਪਬਲਿਕ ਸਕੂਲ, ਏਂਜਲ ਹਾਰਟ ਸਕੂਲ, ਰਾਕੇਸ਼ ਸਚਦੇਵਾ ਪ੍ਰਿੰਸੀਪਲ, ਮਾਸਟਰ ਨਰੂਲਾ, ਇੰਦਰਜੀਤ ਸਿੰਘ, ਅਮਰਵੀਰ ਸਿੰਘ ਮਾਸਟਰ ਟ੍ਰੇਨਰ, ਅਮਨਦੀਪ ਸਿੰਘ, ਗੁਰਮੀਤ ਸਿੰਘ, ਗੁਰਜੋਤ ਕੌਰ ਅਤੇ ਆਂਗਣਵਾਡ਼ੀ ਵਰਕਰ ਹਾਜ਼ਰ ਸਨ।
ਭਗਵਾਨ ਮਹਾਵੀਰ ਜਯੰਤੀ ’ਤੇ ਧਾਰਮਕ ਸਮਾਗਮ
NEXT STORY