ਮੋਗਾ (ਬਿੰਦਾ)-ਗੁਰਦੁਆਰਾ ਨਾਮਦੇਵ ਭਵਨ ਮੋਗਾ ਵਿਖੇ ਦਸਤਾਰ ਚੇਤਨਾ ਮਾਰਚ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਪਰਮਵੀਰ ਸਿੰਘ ਗੋਰਾ ਨੇ ਦੱਸਿਆ ਕਿ ਇਹ ਮਾਰਚ 21 ਅਪ੍ਰੈਲ ਨੂੰ ਗੁਰਦੁਆਰਾ ਨਾਮਦੇਵ ਭਵਨ ਤੋਂ ਕੱਢਿਆ ਜਾ ਰਿਹਾ ਹੈ, ਜਿਸ ’ਚ ਭਾਈ ਘਨ੍ਹੱਈਆ ਜੀ ਸੇਵਾ ਸੋਸਾਇਟੀ ਵੱਲੋਂ ਜਲ ਦੀ ਸੇਵਾ, ਖਾਲਸਾ ਸੇਵਾ ਸੋਸਾਇਟੀ ਵੱਲੋਂ ਗੱਡੀਆਂ ਸਜਾਉਣ ਦੀ ਸੇਵਾ, ਆਜ਼ਾਦ ਵੈੱਲਫੇਅਰ ਕਲੱਬ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਸੇਵਾ ਸੋਸਾਇਟੀ ਵੱਲੋਂ ਰੋਲ ਮਾਡਲ ਤਿਆਰ ਕਾਰਨ ਦੀ ਸੇਵਾ ਤੇ ਸਮਾਜ ਸੇਵਾ ਸੋਸਾਇਟੀ ਵੱਲੋਂ ਐਂਬੂਲੈਂਸ ਦੀ ਸੇਵਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੰਗਤ ਦੇ ਸਵਾਗਤ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਾਹ-ਪਾਣੀ, ਲੰਗਰ ਅਤੇ ਸ਼ਬੀਲ ਦੀ ਸੇਵਾ ਲਾਈ ਗਈ ਹੈ। ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਇਸ ਵਾਰ ਦਸਤਾਰ ਮਾਰਚ ਦਾ ਰੂਟ ਬਿਲਕੁਲ ਨਵਾਂ ਰੱਖਿਆ ਗਿਆ ਹੈ, ਇਸ ਲਈ ਸਮੂਹ ਸੰਗਤ ਇਸ ਵਿਚ ਵੱਧ ਤੋਂ ਵੱਧ ਹਾਜ਼ਰ ਹੋ ਕੇ ਦਸਤਾਰ ਦੀ ਸ਼ਾਨ ਨੂੰ ਘਰ-ਘਰ ’ਚ ਪਹੁੰਚਾਉਣ ਲਈ ਸ਼ਾਮਲ ਹੋਣ। ਇਸ ਮੌਕੇ ਜਗਰੂਪ ਸਿੰਘ, ਅਮਰੀਕ ਸਿੰਘ, ਗੁਰਮੁੱਖ ਸਿੰਘ, ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ ਆਜ਼ਾਦ, ਅਵਤਾਰ ਸਿੰਘ ਵਿਰਦੀ, ਹਰਮੀਤ ਸਿੰਘ, ਸਤਿੰਦਰਪਾਲ ਸਿੰਘ, ਸੋਹਣ ਸਿੰਘ, ਇਕਬਾਲ ਸਿੰਘ, ਅਮਨਦੀਪ ਸਿੰਘ, ਕੁਲਦੀਪ ਸਿੰਘ ਕਲਸੀ, ਰਸ਼ਪਾਲ ਸਿੰਘ, ਹਰਵਿੰਦਰ ਸਿੰਘ ਦਹੇਲੇ ਆਦਿ ਹਾਜ਼ਰ ਸਨ।
ਸੱਭਿਆਚਾਰਕ ਪ੍ਰੋਗਰਾਮ ਕਰਵਾਇਆ
NEXT STORY