ਮੋਗਾ (ਗੋਪੀ ਰਾਊਕੇ)-ਐੱਸ. ਐੱਫ. ਸੀ. ਆਈ.ਟੀ.ਆਈ. ਜਲਾਲਾਬਾਦ ਪੂਰਬੀ (ਮੋਗਾ) ਵੱਲੋਂ ਸੈਸ਼ਨ 2018-19 ਦੇ ਸਿਖਿਆਰਥੀਆਂ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਤਿਹਾਸਕ ਟੂਰ ਲਿਜਾਇਆ ਗਿਆ, ਜਿਸ ਦੀ ਰਵਾਨਗੀ ਸੰਸਥਾ ਦੇ ਚੇਅਰਮੈਨ ਮਨਮੋਹਨ ਕ੍ਰਿਸ਼ਨ ਜਿੰਦਲ ਤੇ ਡਾਇਰੈਕਟਰ ਅਭਿਸ਼ੇਕ ਜਿੰਦਲ ਦੀ ਮੌਜੂਦਗੀ ’ਚ ਹੋਈ। ਸਿਖਿਆਰਥੀ ਅਤੇ ਸਟਾਫ ਖਾਲਸੇ ਦੀ ਜਨਮਭੂਮੀ ਪਹੁੰਚਣ ’ਤੇ ਸਭ ਤੋਂ ਪਹਿਲਾਂ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਆਪਣੇ ਚੰਗੇ ਭਵਿੱਖ ਲਈ ਅਰਦਾਸ ਕੀਤੀ। ਉਪਰੰਤ ਵਿਰਾਸਤ-ਏ-ਖਾਲਸਾ ਵਿਖੇ ਪੁਰਾਤਨ ਸੱਭਿਆਚਾਰ ਦੀਆਂ ਝਲਕੀਆਂ ਵੇਖੀਆਂ ਅਤੇ ਵਾਪਸੀ ਸਮੇਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੀ ਦਰਸ਼ਨ ਕੀਤੇ। ਪ੍ਰਿੰਸੀਪਲ ਮਨਜਿੰਦਰ ਸਿੰਘ ਸੇਖੋਂ ਨੇ ਸਿਖਿਆਰਥੀਆਂ ਨਾਲ ਸਟਾਫ ਮੈਂਬਰ ਨਿਰਵੈਰ ਸਿੰਘ, ਧਰਮਜੀਤ ਸਿੰਘ ਰੌਲੀ, ਅਰਪਿੰਦਰਜੀਤ ਸਿੰਘ ਗਿੱਲ, ਗੁਰਜੰਟ ਸਿੰਘ, ਅਮਨਦੀਪ ਸਿੰਘ ਜੱਸਲ, ਮੈਡਮ ਹਰਪ੍ਰੀਤ ਕੌਰ ਤੇ ਸਨਦੀਪ ਕੌਰ ਦੀਆਂ ਡਿਊਟੀਆਂ ਲਾਈਆਂ ਸਨ।
ਟਰੇਨ ਦੀ ਲਪੇਟ ’ਚ ਆ ਕੇ ਵਿਅਕਤੀ ਦੀ ਮੌਤ
NEXT STORY