ਮੋਗਾ (ਆਜ਼ਾਦ) : ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਮੋਗਾ ਪੁਲਸ ਨੇ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ 6 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਤੋਂ 3 ਪਿਸਟਲ 30 ਬੋਰ, 3 ਕਾਰਤੂਸ, ਇਕ ਕੱਟਾ 315 ਬੋਰ ਸਮੇਤ 2 ਕਾਰਾਂ ਬਰਾਮਦ ਕਰਨ ਤੋਂ ਇਲਾਵਾ ਇਕ ਫਾਰਚੂਨਰ ਅਤੇ ਵਰਨਾਂ ਕਾਰਾਂ ਵੀ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਬਾਲਕ੍ਰਿਸ਼ਨ ਸਿੰਗਲਾ ਐੱਸ. ਪੀ. ਆਈ., ਹਰਿੰਦਰ ਸਿੰਘ ਡੀ. ਐੱਸ. ਪੀ. ਦੀ ਰਹਿਨੁਮਾਈ ਹੇਠ ਮੋਗਾ ਸੀ. ਆਈ. ਸਟਾਫ਼ ਦੇ ਇੰਚਾਰਜ ਦਲਜੀਤ ਸਿੰਘ ਅਤੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਮਾਨ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਗੈਂਗਸਟਰ ਦਵਿੰਦਰ ਬੰਬੀਹਾ ਨਾਲ ਸਬੰਧਿਤ ਲਵਪ੍ਰੀਤ ਸਿੰਘ ਉਰਫ਼ ਲੱਬੀ ਨਿਵਾਸੀ ਲਾਹੌਰੀਆਂ ਵਾਲਾ ਮੁਹੱਲਾ ਮੋਗਾ ਜੋ ਸਬ ਜੇਲ੍ਹ ਮੋਗਾ ਵਿਖੇ ਬੰਦ ਹੈ ਅਤੇ ਸੁਨੀਲ ਕੁਮਾਰ ਉਰਫ਼ ਬਾਬਾ ਨਿਵਾਸੀ ਰੈਗਰ ਬਸਤੀ ਮੋਗਾ ਦੇ ਸਾਥੀ ਕਰਨ ਕੁਮਾਰ ਨਿਵਾਸੀ ਇੰਦਰਾ ਕਾਲੋਨੀ, ਵਿੱਕੀ ਉਰਫ਼ ਗਾਂਧੀ ਨਿਵਾਸੀ ਹਜ਼ਾਰਾਂ ਸਿੰਘ ਵਾਲੀ ਗਲੀ, ਹੇਮਪ੍ਰੀਤ ਸਿੰਘ ਉਰਫ਼ ਚੀਮਾ ਨਿਵਾਸੀ ਹਰੀਜਨ ਕਾਲੋਨੀ, ਸਾਹਿਲ ਸ਼ਰਮਾ ਉਰਫ਼ ਸ਼ਾਲੂ ਨਿਵਾਸੀ ਪਰਵਾਨਾ ਨਗਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਾਰਚੂਰਨ ਅਤੇ ਵਰਨਾ ਕਾਰ ਤੇ ਸਵਾਰ ਹੋ ਕੇ ਮਹਿਣਾ ਬੱਸ ਸਟੈਂਡ ਦੇ ਨੇੜੇ ਖੜ੍ਹੇ ਹਨ ਅਤੇ ਜੇਕਰ ਨਾਕੇਬੰਦੀ ਕੀਤੀ ਜਾਵੇ ਤਾਂ ਇਹ ਕਾਬੂ ਆ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਸਿਲੰਡਰ ਫਟਣ ਕਾਰਣ ਪੂਰਾ ਪਰਿਵਾਰ ਸੜਿਆ
ਉਨ੍ਹਾਂ ਕੋਲ ਅਸਲਾ ਅਤੇ ਨਜਾਇਜ਼ ਕਾਰਤੂਸ ਵੀ ਹਨ ਅਤੇ ਸੁਨੀਲ ਕੁਮਾਰ ਬਾਬਾ ਅਤੇ ਲਵਪ੍ਰੀਤ ਸਿੰਘ ਲੱਬੀ ਦੇ ਕਹਿਣ ’ਤੇ ਇਹ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ। ਪੁਲਸ ਨੇ ਤੁਰੰਤ ਉਨ੍ਹਾਂ ਨੂੰ ਫੜਿਆ ਅਤੇ ਉਨ੍ਹਾਂ ਖਿਲਾਫ਼ ਥਾਣਾ ਮਹਿਣਾ ਵਿਖੇ ਮਾਮਲਾ ਦਰਜ ਕਰਕੇ 3 ਪਿਸਟਲ 30 ਬੋਰ ਸਮੇਤ 3 ਕਾਰਤੂਸ, ਇਕ ਕੱਟਾ 315 ਬੋਰ, 2 ਕਾਰਤੂਸ ਬਰਾਮਦ ਹੋਏ ਪੁਲਸ ਪਾਰਟੀ ਫਾਰਚੂਰਨ ਅਤੇ ਵਰਨਾ ਕਾਰ ਨੂੰ ਵੀ ਕਬਜ਼ੇ ਵਿਚ ਲਿਆ ਹੈ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਲੱਬੀ ਨੂੰ ਸਬ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੋਈ ਜ਼ਬਰਦਸਤ ਗੈਂਗਵਾਰ ’ਚ ਨੌਜਵਾਨ ਤੇਜਪਾਲ ਸਿੰਘ ਦੀ ਮੌਤ
ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਸਾਰੇ ਨੌਜਵਾਨਾਂ ਨੂੰ ਅੱਜ ਪੁੱਛ-ਗਿੱਛ ਲਈ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਵਿੱਕੀ ਉਰਫ਼ ਗਾਂਧੀ ਵਿਰੁੱਧ ਥਾਣਾ ਸਿਟੀ ਸਾਊਥ ਮੋਗਾ ਵਿਖੇ 6 ਮਾਮਲੇ ਦਰਜ ਹਨ। ਸੁਨੀਲ ਕੁਮਾਰ ਬਾਬਾ ਵਿਰੁੱਧ 13 ਮਾਮਲੇ ਦਰਜ ਹੈ ਅਤੇ ਇਕ ਕੇਸ ਵਿਚ ਸੁਨੀਲ ਬਾਬਾ ਨੂੰ 9 ਅਪ੍ਰੈਲ 2023 ਨੂੰ ਢਾਈ ਸਾਲ ਦੀ ਸਜ਼ਾ ਵੀ ਮਾਨਯੋਗ ਅਦਾਲਤ ਵਲੋਂ ਸੁਣਾਈ ਜਾ ਚੁੱਕੀ ਹੈ ਅਤੇ ਲਵਪ੍ਰੀਤ ਸਿੰਘ ਲੱਬੀ ਵਿਰੁੱਧ ਥਾਣਾ ਸਿਟੀ ਮੋਗਾ ਵਿਖੇ ਅਸਲਾ ਐਕਟ ਅਤੇ ਵੱਖ ਵੱਖ ਧਰਾਵਾਂ ਤਹਿਤ 1 ਅਪ੍ਰੈਲ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਪੁੱਛ-ਗਿੱਛ ਕਰਨ ’ਤੇ ਪਤਾ ਲੱਗਾ ਹੈ ਕਿ ਉਕਤ ਅਸਲਾ ਬਾਹਰੀ ਰਾਜਾਂ ਤੋਂ ਮੰਗਵਾਇਆ ਗਿਆ ਹੈ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਜਲਦੀ ਕਾਬੂ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲ ਵਿਚ ਵਾਪਰਿਆ ਵੱਡਾ ਹਾਦਸਾ, ਅੱਗ ਲੱਗਣ ਕਾਰਣ ਇਕ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 'ਲੂ' ਚੱਲਣ ਨੂੰ ਲੈ ਕੇ ਆਈ ਤਾਜ਼ਾ Update, ਜਾਣੋ ਅਗਲੇ ਹਫ਼ਤੇ ਦੇ ਮੌਸਮ ਦਾ ਹਾਲ
NEXT STORY