ਮੋਗਾ (ਗੋਪੀ, ਕਸ਼ਿਸ਼ ਸਿੰਗਲਾ) : ਮੋਗਾ ਦੇ ਪਿੰਡ ਖੋਸਾ ਪਾਂਡੋ ਵਿਚ ਬੇਹੱਦ ਦਰਦਨਾਕ ਘਟਨਾ ਵਾਪਰੀ ਜਦੋਂ ਬਾਬਾ ਗੁਰਮੀਤ ਸਿੰਘ ਖੋਸੇ ਵਾਲਿਆਂ ਦਾ ਸੇਵਾਦਾਰ ਹਲਦੀ ਪੀਸਣ ਵਾਲੀ ਚੱਕੀ ਦਾ ਗਰੈਂਡਰ ਸਾਫ ਕਰਨ ਲੱਗਾ ਤਾਂ ਅਚਾਨਕ ਪਟੇ ਵਿਚ ਪਰਨਾ ਫਸ ਗਿਆ ਜਿਸ ਤੋਂ ਬਾਅਦ ਉਸ ਦੇ ਬਾਲ ਪਟੇ ਨਾਲ ਲਪੇਟਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰਾਂ ਮੁਤਾਬਕ ਜਰਨੈਲ ਸਿੰਘ (29) ਪਿਛਲੇ ਲੰਬੇ ਸਮੇਂ ਤੋਂ ਖੋਸਾ ਪਾਂਡੋ ਵਿਖੇ ਰਹਿ ਰਿਹਾ ਸੀ ਅਤੇ ਇਸ ਨੇ ਐੱਮ. ਕੌਮ ਤੱਕ ਦੀ ਪੜ੍ਹਾਈ ਕੀਤੀ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਵੱਡੇ ਸ਼ਹਿਰ ਦੀ ਹੋ ਗਈ ਨਵੀਂ ਹੱਦਬੰਦੀ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਮ੍ਰਿਤਕ ਜਰਨੈਲ ਸਿੰਘ ਆਪਣੇ ਪਿੱਛੇ ਇਕ ਬੱਚੀ ਛੱਡ ਗਿਆ ਅਤੇ ਇਸ ਦਰਦਨਾਕ ਮੌਤ ਤੇ ਪੂਰੇ ਪਿੰਡ ਨੇ ਦੁੱਖ ਮਨਾਇਆ ਘਟਨਾ ਦਾ ਪਤਾ ਚੱਲਦਿਆਂ ਇਹ ਸੰਤ ਬਾਬਾ ਗੁਰਮੀਤ ਸਿੰਘ ਖੋਸਿਆ ਵਾਲੇ ਮੌਕੇ ਤੇ ਪੁੱਜੇ ਅਤੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਬੀਤੇ ਕੱਲ ਉਹਨਾਂ ਦੇ ਜੱਦੀ ਪਿੰਡ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਪ੍ਰਸ਼ਾਸਕੀ ਫੇਰਬਦਲ! PPS ਅਫ਼ਸਰਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਪੜ੍ਹੋ ਕਿੱਥੇ ਹੋਈ ਪੋਸਟਿੰਗ
NEXT STORY