ਮੋਗਾ (ਗੋਪੀ ਰਾਊਕੇ, ਸੰਦੀਪ ਸ਼ਰਮਾ) : ਇਕ ਪਾਸੇ ਜਿੱਥੇ ਕੁੱਝ ਦਿਨ ਪਹਿਲਾ ਪਰਵਾਸੀ ਭਾਰਤੀਆਂ ਦੇ ਕੋਰੋਨਾ ਟੈਸਟ ਜਲਦੀ ਕਰਵਾਉਣ ਦੇ ਮਾਮਲੇ ਸਬੰਧੀ ਸਿਵਲ ਹਸਪਤਾਲ ਦੀ ਇਕ ਡਾਕਟਰ ਬੀਬੀ ਅਤੇ ਹਲਕਾ ਵਿਧਾਇਕ ਵਿਚਕਾਰ ਮਾਮਲਾ ਭੜਕ ਗਿਆ ਸੀ, ਉੱਥੇ ਹੁਣ ਪਰਵਾਸੀ ਭਾਰਤੀਆਂ ਦੇ ਕੋਰੋਨਾ ਟੈਸਟ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਪਰਵਾਸੀਆਂ ਤੋਂ ਕਥਿਤ ਤੌਰ ’ਤੇ ਰਿਸ਼ਵਤ ਮੰਗਣ ਦਾ ਮਾਮਲਾ ਬੇਪਰਦ ਹੋਣ ਲੱਗਾ ਹੈ।
ਇਹ ਵੀ ਪੜ੍ਹੋ : ਸ਼ਹੀਦ ਫ਼ੌਜੀ ਦੀ ਪਤਨੀ ਭੋਲੇਪਨ 'ਚ ਖਾ ਗਈ ਧੋਖਾ, ਫ਼ੌਜੀ ਨੇ ਹੀ ਕੀਤਾ ਵੱਡਾ ਕਾਂਡ
ਇਸ ਮਾਮਲੇ ਦੀ ਆਡੀਓ ਵਾਇਰਲ ਹੋਣ ਮਗਰੋਂ ਸ਼ਹਿਰ ਅੰਦਰ ਇਕ ਦਫ਼ਾ ਮੁੜ ਹਫੜਾ-ਦਫੜੀ ਮਚ ਗਈ ਹੈ। ਦੂਜੇ ਪਾਸੇ ਡਾਕਟਰ ਵੱਲੋਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਮਾਮਲੇ ਦੀ ਜਾਂਚ ਲਈ ਜ਼ਿਲ੍ਹਾ ਪੁਲਸ ਮੁਖੀ ਨੂੰ ਆਪਣੇ ਵੱਲੋਂ ਵੀ ਸ਼ਿਕਾਇਤ ਪੱਤਰ ਦਿੱਤਾ ਗਿਆ ਹੈ। ਪੰਜਾਬ ਦੇ ਸਿਹਤ ਮੰਤਰੀ, ਡਾਇਰੈਕਟਰ ਜਨਰਲ ਆਫ਼ ਪੁਲਸ ਪੰਜਾਬ ਅਤੇ ਮੋਗਾ ਦੇ ਡਿਪਟੀ ਕਮਿਸ਼ਨਰ ਸਮੇਤ ਹੋਰ ਉੱਚ ਅਧਿਕਾਰੀਆਂ ਨੂੰ ਭੇਜੇ ਸ਼ਿਕਾਇਤ ਪੱਤਰ ਰਾਹੀਂ ਪਿੰਡ ਦੇਹੜਕਾ ਦੇ ਚਰਨਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਸ ਨੇ ਵਿਦੇਸ਼ ਜਾਣਾ ਸੀ ਅਤੇ ਇਸ ਲਈ ਵਿਦੇਸ਼ ਜਾਣ ਤੋਂ ਐਨ ਪਹਿਲਾਂ ਕੋਰੋਨਾ ਟੈਸਟ ਜ਼ਰੂਰੀ ਹੈ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਅਮਰਜੈਂਸੀ ਪੈਣ 'ਤੇ ਹੁਣ ਭਟਕਣਾ ਨਹੀਂ ਪਵੇਗਾ
ਇਸੇ ਲਈ ਉਹ ਆਪਣੇ ਪਰਿਵਾਰ ਸਮੇਤ ਕੁੱਝ ਦਿਨ ਪਹਿਲਾਂ ਮੋਗਾ ਦੇ ਸਿਵਲ ਹਸਪਤਾਲ ਵਿਖੇ ਕੋਰੋਨਾ ਟੈਸਟ ਕਰਵਾਉਣ ਲਈ ਆਇਆ ਸੀ ਤਾਂ ਉਸ ਨੂੰ ਹਸਪਤਾਲ ਦੇ ਸਟਾਫ਼ ਨੇ ਇਹ ਕਹਿ ਕੇ ਟੈਸਟ ਕਰਨ ਤੋਂ ਨਾਂਹ ਕਰ ਦਿੱਤੀ ਕਿ ਅੱਜ ਟੈਸਟ ਨਹੀਂ ਹੋ ਸਕਦਾ, ਜਦੋਂ ਕਿ ਉਸ ਦੀ ਵਿਦੇਸ਼ੀ ਉਡਾਣ ਹੋਣ ਕਰਕੇ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ ਸੀ ਤਾਂ ਇਸੇ ਦੌਰਾਨ ਹੀ ਹਸਪਤਾਲ ਵਿਖੇ ਉਸ ਨੂੰ ਇਕ ਓਮ ਪ੍ਰਕਾਸ ਨਾਮ ਦਾ ਵਿਅਕਤੀ ਮਿਲਿਆ, ਜਿਸ ਨੇ ਕਿਹਾ ਕਿ 3500 ਰੁਪਏ 'ਚ ਟੈਸਟ ਹੋਵੇਗਾ ਅਤੇ ਜੇਕਰ ਰਿਪੋਰਟ ਪਾਜ਼ੇਟਿਵ ਵੀ ਆਈ ਤਾਂ ਵੀ ਨੈਗੇਟਿਵ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਹਿੰਦੂ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ, ਖ਼ਾਲਿਸਤਾਨੀ ਝੰਡਾ ਲਹਿਰਾਉਣ ਦਾ ਕੀਤਾ ਸੀ ਵਿਰੋਧ
ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਕਰ ਕੇ ਉਨ੍ਹਾਂ ਮਜ਼ਬੂਰੀਵੱਸ 9 ਵਿਅਕਤੀਆਂ ਦੇ ਕੋਰੋਨਾ ਟੈਸਟ ਕਰਵਾਉਣ ਲਈ 31,500 ਰੁਪਏ ਦੇਣੇ ਪਏ। ਉਨ੍ਹਾਂ ਕਿਹਾ ਕਿ ਜਦੋਂ ਸਮਾਂ ਥੋੜ੍ਹਾ ਰਹਿ ਗਿਆ ਤਾਂ ਉਨ੍ਹਾਂ ਨੇ ਲੁਧਿਆਣਾ ਜਾ ਕੇ ਟੈਸਟ ਕਰਵਾਇਆ ਕਿਉਂਕਿ ਉਡਾਣ ਦਾ ਸਮਾਂ ਲੰਘ ਰਿਹਾ ਸੀ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਟੈਸਟ ਨਾ ਕਰਨ ਦੇ ਬਾਵਜੂਦ ਉਨ੍ਹਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਗਏ। ਇਸੇ ਦੌਰਾਨ ਹੀ ਸੰਪਰਕ ਕਰਨ ’ਤੇ ਓਮ ਪ੍ਰਕਾਸ ਨੇ ਮੰਨਿਆ ਕਿ ਕੋਰੋਨਾ ਟੈਸਟ ਲਈ ਉਨ੍ਹਾਂ ਡਾਕਟਰ ਨੂੰ ਪੈਸੇ ਦਿੱਤੇ ਸਨ, ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਕੋਰੋਨਾ ਟੈਸਟ ਦੇ ਨਾਂ ’ਤੇ ਹੁਣ ਤੱਕ 1 ਲੱਖ 70 ਹਜ਼ਾਰ ਰੁਪਏ ਦੇ ਕਰੀਬ ਪੈਸੇ ਡਾਕਟਰ ਕੋਲ ਜਾ ਚੁੱਕੇ ਹਨ।
ਡਾਕਟਰ ਦਾ ਪੱਖ
ਇਸ ਸਬੰਧੀ ਜਦੋਂ ਸਿਵਲ ਹਸਪਤਾਲ ਮੋਗਾ ਦੇ ਡਾਕਟਰ ਨਰੇਸ਼ ਆਮਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ’ਤੇ ਜੋ ਦੋਸ਼ ਲਗਾਏ ਜਾ ਰਹੇ ਉਹ ਬਿਲਕੁਲ ਝੂਠ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪ ਵੀ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਮਾਮਲੇ ਦੀ ਜਾਂਚ ਲਈ ਸ਼ਿਕਾਇਤ ਪੱਤਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਮਾਮਲੇ ਦੀ ਹਰ ਨਿਰਪੱਖ ਜਾਂਚ ਲਈ ਤਿਆਰ ਹਨ।
ਵੱਡੀ ਵਾਰਦਾਤ : ਸੁੱਤੇ ਹੋਏ ਪਰਿਵਾਰ 'ਤੇ ਹਥਿਆਰਬੰਦਾਂ ਨੇ ਕੀਤਾ ਹਮਲਾ, 1 ਦੀ ਮੌਤ
NEXT STORY