ਮੋਗਾ (ਗੋਪੀ ਰਾਓਕੇ)—ਪੰਜਾਬ ਦੀ ਜਵਾਨੀ ਇਸ ਵੇਲੇ ਬੁਰੀ ਤਰ੍ਹਾਂ ਨਸ਼ਿਆਂ 'ਚ ਫਸ ਚੁੱਕੀ ਹੈ। ਅਜੋਕੇ ਸਮੇਂ 'ਚ ਨੌਜਵਾਨ ਪੀੜ੍ਹੀ ਜਿੱਥੇ ਨਸ਼ੇ ਦੀ ਵਧ ਤੋਂ ਵਧ ਵਰਤੋਂ ਕਰ ਰਹੀ ਹੈ, ਉੱਥੇ ਹੀ ਇਸ ਦਾ ਅਸਰ ਕੁੜੀਆਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਮੋਗਾ ਦਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਦੀ ਰਹਿਣ ਵਾਲੀ ਇਕ ਕੁੜੀ ਨੇ 12 ਸਾਲ ਦੀ ਉਮਰ 'ਚ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਉਹ ਆਪਣੀ ਨਸ਼ੇ ਦੀ ਆਦਤ ਨੂੰ ਛੱਡਣਾ ਚਾਹੁੰਦੀ ਹੈ। ਇਸ ਲਈ ਉਹ ਕੁੜੀ ਖੁਦ ਸਤਿਕਾਰ ਕਮੇਟੀ ਦੀ ਮਦਦ ਨਾਲ ਪੁਲਸ ਸਾਹਮਣੇ ਪੇਸ਼ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦੇ ਦੋਸਤ ਵਲੋਂ ਹੀ ਉਸ ਨੂੰ ਚਿੱਟੇ ਦੀ ਲਤ ਲਗਾਈ ਗਈ ਸੀ ਅਤੇ ਉਹ ਨਸ਼ਾ ਕਰਨ ਲਈ ਬਿਊਟੀ ਪਾਰਲਰ ਦੀ ਨੌਕਰੀ ਕਰਦੀ ਸੀ। ਕੁੜੀ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਨਸ਼ਾ ਕਿੱਥੋਂ ਖਰੀਦੀਦੀ ਸੀ, ਤਾਂ ਉਸ ਨੇ ਕਿਹਾ ਕਿ ਮੋਗਾ 'ਚ ਜਗ੍ਹਾ-ਜਗ੍ਹਾ ਤੋਂ ਨਸ਼ਾ ਮਿਲਦਾ ਹੈ।
ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਬੁਝਿਆ ਇਕ ਹੋਰ ਘਰ ਦਾ ਚਿਰਾਗ
NEXT STORY