ਮੋਗਾ (ਵਿਪਨ) - ਮੋਗਾ ਦਾ ਕਿਸਾਨ ਅਜੇ ਸੂਦ ਸੂਬੇ ਦੇ ਬਾਕੀ ਕਿਸਾਨਾਂ ਲਈ ਇਕ ਮਿਸਾਲ ਬਣਦਾ ਜਾ ਰਿਹਾ ਹੈ। ਉਕਤ ਕਿਸਾਨ ਨੇ ਰਿਵਾਇਤੀ ਖੇਤੀ ਦੇ ਚੱਕਰ ’ਚੋਂ ਬਾਹਰ ਨਿਕਲ ਕੇ ਬਰਾਕਲੀ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਸਦਕਾ ਚੰਗਾ ਮੁਨਾਫ਼ਾ ਕਮਾ ਰਿਹਾ ਹੈ। ਦੱਸ ਦੇਈਏ ਕਿ ਬਰਾਕਲੀ ਨੂੰ ਗੋਭੀ ਦੀ ਇਕ ਨਵੀਂ ਅਤੇ ਚੰਗੀ ਕਿਸਮ ਕਿਹਾ ਜਾ ਸਕਦਾ ਹੈ। ਅਜੇ ਸੂਦ ਦਾ ਦਾਅਵਾ ਕਿ ਮਾਲਵਾ ਝੋਨੇ ਦੀ ਫਸਲ ਲਈ ਹੈ ਹੀ ਨਹੀਂ। ਇਸ ਲਈ ਰਿਵਾਇਤੀ ਚੱਕਰ ’ਚੋਂ ਬਾਹਰ ਨਿਕਲ ਕੇ ਕਿਸਾਨ ਆਪਣੀਆਂ ਜ਼ਮੀਨਾਂ ਦੀ ਟੈਸਟਿੰਗ ਕਰਵਾ ਕੇ ਉਸ ਅਨੁਸਾਰ ਖੇਤੀ ਕਰਨੀ ਸ਼ੁਰੂ ਕਰਨ।
ਦੱਸਣਯੋਗ ਹੈ ਕਿ ਮਾਲਵੇ ਖੇਤਰ ’ਚੋਂ ਕਈ ਅਜਿਹੇ ਕਿਸਾਨ ਉਭਰ ਕੇ ਸਾਹਮਣੇ ਆ ਰਹੇ ਹਨ, ਜੋ ਰਿਵਾਇਤੀ ਖੇਤੀ ਕਰਕੇ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ। ਉਕਤ ਕਿਸਾਨ ਹੋਰਾਂ ਕਿਸਾਨਾਂ ਨਾਲੋਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੋੜ ਹੈ ਸੂਬੇ ਦੇ ਬਾਕੀ ਕਿਸਾਨਾਂ ਨੂੰ ਵੀ ਸਮੇਂ ਨਾਲ ਬਦਲਣ ਦੀ, ਤਾਂ ਜੋ ਕਿਸਾਨੀ ਨੂੰ ਕਰਜ਼ਾਈ ਹੋਣ ਤੋਂ ਬਚਾਇਆ ਜਾ ਸਕੇ।
ਪਾਕਿਸਤਾਨ ਅੱਜ ਮਨਾ ਰਿਹਾ ਕਸ਼ਮੀਰ ਡੇਅ, ਨਹੀਂ ਹੋਵੇਗੀ ਦਰਾਮਦ
NEXT STORY