ਅੰਮ੍ਰਿਤਸਰ (ਨੀਰਜ) : ਪਾਕਿਸਤਾਨ ਸਰਕਾਰ ਵਲੋਂ 5 ਫਰਵਰੀ ਨੂੰ ਕਸ਼ਮੀਰ ਡੇਅ ਮਨਾਇਆ ਜਾ ਰਿਹਾ ਹੈ, ਜਿਸ ਕਰ ਕੇ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਪਾਕਿਸਤਾਨ ਤੋਂ ਅਫਗਾਨੀ ਟਰੱਕਾਂ ਦੀ ਦਰਾਮਦ ਨਹੀਂ ਹੋਵੇਗੀ। ਜਾਣਕਾਰੀ ਅਨੁਸਾਰ ਪਾਕਿਸਤਾਨੀ ਆਈ. ਸੀ. ਪੀ. ਦੇ ਅਧਿਕਾਰੀਆਂ ਵਲੋਂ ਅਟਾਰੀ ਬਾਰਡਰ ਦੇ ਅਧਿਕਾਰੀਆਂ ਨੂੰ ਲਿਖਤੀ ਰੂਪ 'ਚ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਹ ਬੁੱਧਵਾਰ ਨੂੰ ਕੰਮ ਨਹੀਂ ਕਰਨਗੇ। ਹਾਲਾਂਕਿ ਅੰਤਰਰਾਸ਼ਟਰੀ ਕਰਾਰ ਅਨੁਸਾਰ ਪਾਕਿ ਸਰਕਾਰ ਅਫਗਾਨਿਸਤਾਨ ਤੋਂ ਭਾਰਤ ਜਾਣ ਵਾਲੇ ਟਰੱਕਾਂ ਨੂੰ ਰੋਕ ਨਹੀਂ ਸਕਦੀ ਪਰ ਫਿਰ ਵੀ ਸਰਕਾਰ ਧੱਕੇਸ਼ਾਹੀ ਕਰਦੀ ਹੈ। ਇਸ ਨਾਲ ਅਟਾਰੀ ਬਾਰਡਰ 'ਤੇ ਅਫਗਾਨਿਸਤਾਨ ਤੋਂ ਦਰਾਮਦ ਕਰਨ ਵਾਲੇ ਵਪਾਰੀਆਂ ਨੂੰ ਵੀ ਨੁਕਸਾਨ ਹੁੰਦਾ ਹੈ।
ਦਿੱਲੀ ਪੁੱਜੇ ਕੈਪਟਨ ਦੇ 'ਪੰਜਾਬ' ਨੂੰ ਲੈ ਕੇ ਵੱਡੇ-ਵੱਡੇ ਦਾਅਵੇ
NEXT STORY