ਮੋਗਾ (ਗੋਪੀ ਰਾਊਕੇ)—ਵਿਸਾਖੀ ਦਾ ਤਿਉਹਾਰ ਪੰਜਾਬੀ ਚਾਅ ਅਤੇ ਖੁਸ਼ੀਆਂ ਨਾਲ ਮਨਾਉਂਦੇ ਹਨ। ਪੰਜਾਬ ਲਾਟਰੀ ਵਿਭਾਗ ਵੱਲੋਂ ਜਾਰੀ 'ਵਿਸਾਖੀ ਬੰਪਰ-2019' ਦਾ 2 ਕਰੋੜ ਰੁਪਏ ਦਾ ਪਹਿਲਾ ਇਨਾਮ ਇਸ ਵਾਰ ਪਰਵਿੰਦਰ ਸਿੰਘ ਦੇ ਨਾਂ ਰਿਹਾ ਹੈ ਅਤੇ ਰਕਮ ਕੁਝ ਸਮਾਂ ਪਹਿਲਾਂ ਉਸ ਦੇ ਬੈਂਕ ਖਾਤੇ 'ਚ ਆ ਚੁੱਕੀ ਹੈ। ਉਸ ਦੀ ਉਮਰ 34 ਸਾਲ ਹੈ ਅਤੇ ਉਹ ਪਿੰਡ ਨੱਥੂਵਾਲਾ ਜਦੀਦ (ਮੋਗਾ) ਦਾ ਵਸਨੀਕ ਹੈ। ਉਸ ਦੇ ਪਰਿਵਾਰ ਕੋਲ ਸਿਰਫ ਇਕ ਏਕੜ ਜ਼ਮੀਨ ਹੈ। ਉਸ ਨੇ ਦੱਸਿਆ ਕਿ ਉਹ ਜਿੱਤੀ ਗਈ ਇਹ ਰਕਮ ਆਪਣੇ ਦੋ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਕਰੇਗਾ। ਪਰਵਿੰਦਰ ਨੇ ਕਿਹਾ ਕਿ ਵਿਸਾਖੀ ਬੰਪਰ ਉਸ ਦੀ ਜ਼ਿੰਦਗੀ 'ਚ 'ਅਲਾਦੀਨ ਦੇ ਚਿਰਾਗ' ਵਾਂਗ ਆਇਆ, ਜਿਸ ਨੇ ਪਲਾਂ ਵਿਚ ਹੀ ਉਸ ਨੂੰ ਕਰੋੜਪਤੀ ਬਣਾ ਦਿੱਤਾ।
ਉਸ ਨੇ ਦੱਸਿਆ ਕਿ ਉਹ ਅਤੇ ਉਸ ਦੇ ਪਿਤਾ ਜੀ ਪਿਛਲੇ ਸਾਲਾਂ ਤੋਂ ਲਾਟਰੀ ਬੰਪਰ ਪਾਉਂਦੇ ਆ ਰਹੇ ਹਨ। ਕਈ ਵਾਰ ਤਾਂ ਉਨ੍ਹਾਂ ਦੋ-ਦੋ ਟਿਕਟਾਂ ਵੀ ਖਰੀਦੀਆਂ। ਇਸੇ ਤਰ੍ਹਾਂ ਇਕ ਦਿਨ ਮੋਗਾ ਤੋਂ ਪਿੰਡ ਨੂੰ ਜਾਂਦਿਆਂ ਉਸ ਨੇ ਲਾਟਰੀ ਦਾ ਸਟਾਲ ਵੇਖਿਆ ਅਤੇ ਮੋਟਰਸਾਈਕਲ ਰੋਕ ਕੇ ਵਿਸਾਖੀ ਬੰਪਰ-2019 ਦੀ ਟਿਕਟ ਖਰੀਦ ਲਈ, ਜਦੋਂ ਨਤੀਜਾ ਆਇਆ ਤਾਂ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਉਸ ਦੇ ਨਾਂ ਹੋ ਚੁੱਕਾ ਸੀ।
ਜਲੰਧਰ: ਫੇਸਬੁੱਕ 'ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਪਰਿਵਾਰ 'ਤੇ ਲਗਾਏ ਗੰਭੀਰ ਦੋਸ਼ (ਵੀਡੀਓ)
NEXT STORY