ਮੋਗਾ (ਵਿਪਨ)—ਮੋਗਾ ਜ਼ਿਲੇ ਦੇ ਪਿੰਡ ਚੜਿੱਕ ’ਚ ਬੀਤੀ ਰਾਤ ਪਤੀ ਵਲੋਂ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕਾ ਦੀ ਪਛਾਣ ਜੋਤੀ ਰਾਣੀ ਦੇ ਰੂਪ ’ਚ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਪਤੀ ਅਤੇ ਉਸ ਦੇ ਦੋਸਤ ਨੂੰ ਗਿ੍ਰਫਤਾਰ ਕਰਕੇ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਦੇ ਮੁਤਾਬਕ ਮਹਿਲਾ ਦਾ ਪਤੀ ਬਲਵੰਤ ਸਿੰਘ ਆਪਣੇ ਦੋਸਤ ਜੱਸਾ ਦੇ ਨਾਲ ਘਰ ’ਚ ਸ਼ਰਾਬ ਪੀ ਰਿਹਾ ਸੀ, ਜਿਸ ਨੂੰ ਬਲਵੰਤ ਦੀ ਪਤਨੀ ਜੋਤੀ ਰੋਕਦੀ ਸੀ, ਜਿਸ ਦੇ ਚੱਲਦੇ ਬਲਵੰਤ ਨੇ ਜੋਤੀ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ। ਭਰੋਸੇਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸ ਦੀ ਪਤਨੀ ਦੇ ਜੱਸਾ ਸਿੰਘ ਦੇ ਨਾਲ ਪਿਛਲੇ ਸਮੇਂ ਤੋਂ ਗੈਰ-ਕਾਨੂੰਨੀ ਸਬੰਧ ਸੀ।

ਡੇਰਾ ਬਾਬਾ ਨਾਨਕ ’ਚ ਮਹੀਨੇ ਅੰਦਰ ਵਿਕਾਸ ਕੰਮ ਮੁਕੰਮਲ ਕਰਵਾਏ ਜਾਣਗੇ : ਰੰਧਾਵਾ
NEXT STORY