ਮੋਗਾ (ਵਿਪਨ) : ਸੂਬੇ ਅੰਦਰ ਸਕੂਲ ਫੀਸਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਭਾਵੇਂ ਹੀ 30 ਜੂਨ ਨੂੰ ਫੈਸਲਾ ਸੁਣਾਇਆ ਗਿਆ ਸੀ ਕਿ ਮਾਪਿਆਂ ਨੂੰ ਪੂਰੀ ਫੀਸ ਹੀ ਦੇਣੀ ਪਵੇਗੀ ਪਰ ਮੋਗਾ 'ਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਮਾਪਿਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਐਸੋਸੀਏਸ਼ਨ ਵੱਲੋਂ ਸਲਾਨਾ ਫੀਸ 'ਚ 30 ਫੀਸਦੀ ਅਤੇ ਵੈਨ ਫੀਸ 'ਚ 50 ਫੀਸਦੀ ਕਟੌਤੀ ਕੀਤੀ ਗਈ ਹੈ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਸਕੂਲ ਸਲਾਨਾ ਫੀਸ ਨਹੀਂ ਲੈਂਦੇ, ਸਿਰਫ ਟਿਊਸ਼ਨ ਫੀਸ ਲੈਂਦੇ ਹਨ, ਉਨ੍ਹਾਂ 'ਚ ਵੀ 12 ਫੀਸਦੀ ਕਟੌਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਵਿਆਹੁਤਾ ਜੋੜੇ ਨੇ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਵਕਤ ਵੀ ਆਵੇਗਾ...
ਐਸੋਸੀਏਸ਼ਨ ਦੇ ਮੈਂਬਰ ਸੰਜੀਵ ਸੈਣੀ ਅਤੇ ਚੇਅਰਮੈਨ ਸੁਨੀਲ ਗਰਗ ਨੇ ਦੱਸਿਆ ਕਿ ਮੋਗਾ 'ਚ ਕੁੱਲ 199 ਸਕੂਲ ਹਨ, ਜੋ ਇਸ ਐਸੋਸੀਏਸ਼ਨ ਨਾਲ ਜੁੜੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਾਲਾਬੰਦੀ ਦੌਰਾਨ ਜਦੋਂ ਤੱਕ ਬੱਚਾ ਸਕੂਲ ਨਹੀਂ ਆਉਂਦਾ, ਉਸ ਸਮੇਂ ਤੱਕ ਫੀਸਾਂ 'ਚ ਇਹ ਕਟੌਤੀ ਜਾਰੀ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਮਾਪਿਆਂ ਅਤੇ ਸਕੂਲ ਪ੍ਰਸ਼ਾਸਨ ਦਾ ਇਕ ਬਹੁਤ ਡੂੰਘਾ ਰਿਸ਼ਤਾ ਹੈ ਪਰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਰਿਸ਼ਤੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਸ਼ਰਾਰਤੀ ਅਨਸਰਾਂ ਦੇ ਪਿੱਛੇ ਨਾ ਲੱਗਣ।
ਇਹ ਵੀ ਪੜ੍ਹੋ : ਨਾਭਾ ਸਕਿਓਰਟੀ ਜੇਲ ਦੇ ਹਵਾਲਾਤੀਆਂ ਤੋਂ 7 ਮੋਬਾਇਲ ਬਰਾਮਦ
ਸੌਖੇ ਸ਼ਬਦਾਂ 'ਚ ਸਮਝੋ ਖੇਤੀਬਾੜੀ ਆਰਡੀਨੈਂਸ (ਵੀਡੀਓ)
NEXT STORY