ਮੋਗਾ (ਗੋਪੀ ਰਾਊਕੇ) - ਅੱਜ ਦੁਪਹਿਰ ਮਗਰੋਂ ਅਚਾਨਕ ਮੌਸਮ ਦੇ ਵਿਗੜੇ ਮਿਜਾਜ਼ ਨੇ ਕਿਸਾਨਾਂ ਦੀਆਂ ਸਧਰਾਂ ’ਤੇ ਪਾਣੀ ਫੇਰ ਦਿੱਤਾ ਹੈ। ਭਾਵੇਂ ਖੇਤਾਂ ’ਚ ਕਣਕ ਦੀ ਕਟਾਈ ਤਾਂ 90 ਫੀਸਦੀ ਤੱਕ ਮੁਕੰਮਲ ਹੋ ਗਈ ਹੈ ਪਰ ਹਾਲੇ ਮੰਡੀਆਂ ’ਚ ਕਣਕ ਦੇ ਮੰਡੀਕਰਨ ਦਾ ਕੰਮ ਕਾਫ਼ੀ ਪਿਆ ਹੈ, ਜਿਸ ਕਾਰਣ ਕਿਸਾਨ ਵਰਗ ‘ਚਿੰਤਾ’ ਦੇ ਆਲਮ ’ਚ ਡੁੱਬ ਗਿਆ ਹੈ। ਪਹਿਲਾਂ ਹੀ ਕਣਕ ਦਾ ਇਸ ਵਾਰ ਝਾੜ ਘੱਟ ਨਿਕਲ ਰਿਹਾ ਹੈ ਅਤੇ ਉਪਰੋਂ ਅਚਾਨਕ ਮੌਸਮ ਦੀ ਖ਼ਰਾਬੀ ਕਿਸਾਨਾਂ ਨੂੰ ਹੋਰ ਪ੍ਰੇਸ਼ਾਨ ਕਰ ਰਹੀ ਹੈ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ
ਇਥੇ ਹੀ ਬੱਸ ਨਹੀਂ ਕਣਕ ਦੀ ਕਟਾਈ ਮਗਰੋਂ ਤੂੜੀ ਬਣਾਉਣ ਦਾ ਕੰਮ ਹਾਲੇ 60 ਫੀਸਦੀ ਦੇ ਲੱਗਭਗ ਪਿਆ ਹੈ ਤੇ ਨਾੜ ਗਿੱਲਾ ਹੋਣ ਕਾਰਣ ਕਿਸਾਨਾਂ ਨੂੰ ਤੂੜੀ ਘੱਟ ਬਣਨ ਦਾ ਖਦਸ਼ਾ ਹੈ। ਦੂਜੇ ਪਾਸੇ ਅੱਜ 21 ਅਪ੍ਰੈਲ ਨੂੰ ਮੌਸਮ ਦੇ ਮੁੜ ਖ਼ਰਾਬ ਹੋਣ ਦੀ ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖ ਬਾਣੀ ਕਰ ਕੇ ਕਿਸਾਨਾਂ ਨੂੰ ਹੋਰ ਡਰ ਸਤਾਉਣ ਲੱਗਾ ਹੈ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
‘ਜਗ ਬਾਣੀ’ ਵੱਲੋਂ ਇਕੱਤਰ ਵੇਰਵਿਆਂ ਅਨੁਸਾਰ ਪਹਿਲਾਂ ਹੀ ਆਰਥਿਕ ਮੰਦਹਾਲੀ ’ਚੋਂ ਲੰਘ ਰਹੇ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ’ਤੇ ਇਸ ਵਾਰ ਮੌਸਮ ਦੀ ਮਾਰ ਪੈ ਰਹੀ ਹੈ। ਮੋਗਾ ਮੰਡੀ ਦੇ ਕਿਸਾਨ ਸੁਰਜੀਤ ਸਿੰਘ ਦੱਸਦੇ ਸਨ ਕਿ ਬਰਦਾਨੇ ਦੀ ਘਾਟ ਕਰ ਕੇ ਮੰਡੀ ’ਚ ਕਣਕ ਦੇ ਮੰਡੀਕਰਨ ਦਾ ਕੰਮ ਸੁਸਤ ਚਾਲੇ ਚੱਲ ਰਿਹਾ ਹੈ ਪਰ ਮੰਡੀਆਂ ’ਚ ਕਣਕ ਦੀ ਇਕਦਮ ਆਮਦ ਕਰ ਕੇ ਦਿੱਕਤਾਂ ਵਧੇਰੇ ਹੋ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਅਤੇ ਮੰਡੀਕਰਨ ਵਿਭਾਗ ਵੱਲੋਂ ਜਿਹੜੇ ਦਾਅਵੇ ਸਮੁੱਚੇ ਪ੍ਰਬੰਧ ਮੁਕੰਮਲ ਕਰਨ ਦੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਮੰਡੀਆਂ ’ਚ ਕਿਸਾਨਾਂ ਨੂੰ ਢੇਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੜ੍ਹੋ ਇਹ ਵੀ ਖਬਰ - ਪਟਿਆਲਾ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਹੋਟਲ 'ਚ ਜ਼ਹਿਰ ਖਾ ਕੇ ਕੀਤੀ ‘ਖ਼ੁਦਕੁਸ਼ੀ’, ਸੁਸਾਈਡ ਨੋਟ ’ਚ ਕੀਤੇ ਵੱਡੇ ਖ਼ੁਲਾਸੇ
ਉਨ੍ਹਾਂ ਕਿਹਾ ਕਿ ਬਾਰਿਸ਼ ਤੋਂ ਮੰਡੀ ’ਚ ਵੇਚਣ ਲਈ ਲਿਆਂਦੀ ਕਣਕ ਨੂੰ ਬਚਾਉਣ ਲਈ ਭਾਵੇਂ ਆਰਜ਼ੀ ਪ੍ਰਬੰਧ ਕੀਤੇ ਗਏ ਹਨ ਪਰ ਫਿਰ ਵੀ ਮਾੜੀ-ਮੋਟੀ ਬਾਰਿਸ਼ ਨੁਕਸਾਨ ਕਰਦੀ ਹੈ। ਭਿੰਡਰ ਕਲਾਂ ਦੇ ਕਿਸਾਨ ਗੁਰਭਿੰਦਰ ਸਿੰਘ ਦੱਸਦੇ ਸਨ ਕਿ ਭਾਵੇਂ ਬਾਰਿਸ਼ ਪਿੰਡ ’ਚ ਘੱਟ ਪਈ ਹੈ ਪਰ ਇਸ ਨਾਲ ਤੂੜੀ ਬਣਾਉਣ ਦਾ ਕੰਮ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਫ਼ਸਲਾ ਦੀ ਹਾਲੇ ਕਟਾਈ ਨਹੀਂ ਹੋਈ ਹੈ। ਉਨ੍ਹਾਂ ਖੇਤਾਂ ਦੇ ਮਾਲਕਾਂ ਨੇ ਅੱਜ ਕਟਾਈ ਦਾ ਕੰਮ ਰੋਕ ਦਿੱਤਾ ਹੈ।
ਪੜ੍ਹੋ ਇਹ ਵੀ ਖਬਰ - ਪੰਜਾਬੀ ਅਖ਼ਬਾਰ ਦੇ ਲਾਪਤਾ ਪੱਤਰਕਾਰ ਦੀ ਝੀਲ ’ਚੋਂ ਮਿਲੀ ਲਾਸ਼, ਖੁਦਕੁਸ਼ੀ ਨੋਟ ’ਚ ਕੀਤੇ ਵੱਡੇ ਖ਼ੁਲਾਸੇ
ਮਾਮੂਲੀ ਬਾਰਿਸ਼ ਨੇ ਖੋਲ੍ਹੀ ਮੰਡੀ ਪ੍ਰਬੰਧਾਂ ਦੀ ਪੋਲ, ਭਿੱਜੀ ਕਣਕ
NEXT STORY