ਮੋਹਾਲੀ (ਰਾਣਾ) : ਨਗਰ ਨਿਗਮ ਵਲੋਂ ਵਿਦੇਸ਼ ਤੋਂ ਖਰੀਦੀ ਗਈ 1.79 ਕਰੋੜ ਦੀ ਪਰੂਨਿੰਗ ਮਸ਼ੀਨ ਨੂੰ ਭਾਵੇਂ ਹੀ ਵਾਪਸ ਕਰਨ ਸਬੰਧੀ ਸਰਕਾਰ ਵਲੋਂ ਨਿਗਮ ਨੂੰ ਲੈਟਰ ਭੇਜਿਆ ਜਾ ਚੁੱਕਾ ਹੈ ਪਰ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਦਿੱਤਾ ਬਿਆਨ ਕਿ ਜੋ ਪਰੂਨਿੰਗ ਮਸ਼ੀਨ ਕਰੋੜਾਂ ਦੀ ਖਰੀਦੀ ਗਈ, ਅਜਿਹੀ ਪਰੂਨਿੰਗ ਮਸ਼ੀਨ ਜਿਹੀਆਂ ਚੰਡੀਗੜ੍ਹ ਵਿਚ 62.55 ਲੱਖ ਵਿਚ 4 ਮਸ਼ੀਨਾਂ ਖਰੀਦੀਆਂ ਗਈਆਂ ਹਨ ਜਿਨ੍ਹਾਂ ਨਾਲ ਪੂਰੇ ਚੰਡੀਗੜ੍ਹ ਦੀ ਛੰਗਾਈ ਕੀਤੀ ਜਾ ਰਹੀ ਹੈ । ਇਸ ਤੋਂ ਬਾਅਦ ਹੁਣ ਇਹ ਮਾਮਲਾ ਫਿਰ ਤੋਂ ਅੱਗ ਫੜਦਾ ਨਜ਼ਰ ਆ ਰਿਹਾ ਹੈ। ਉਥੇ ਹੀ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਜੁਗਾੜ ਨਾਲ ਚੱਲਣ ਵਾਲੀ ਮਸ਼ੀਨ ਦਾ ਮੁਕਾਬਲਾ ਆਟੋਮੈਟਿਕ ਮਸ਼ੀਨ ਨਾਲ ਨਾ ਕੀਤਾ ਜਾਵੇ। ਕਈ ਲੋਕਾਂ ਦੀ ਜ਼ੁਬਾਨ ਤੋਂ ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਮੋਹਾਲੀ ਵਿਚ ਮੇਅਰ ਕਾਂਗਰਸ ਦਾ ਨਾ ਹੋ ਕੇ ਅਕਾਲੀ ਦਲ ਦਾ ਸੀ, ਜਿਸ ਕਾਰਨ ਸ਼ੁਰੂ ਤੋਂ ਹੀ ਇਹ ਗੱਲ ਕਾਂਗਰਸ ਦੀਆਂ ਅੱਖਾਂ ਵਿਚ ਵੀ ਕਿਤੇ ਨਾ ਕਿਤੇ ਰੜਕਦੀ ਨਜ਼ਰ ਆ ਰਹੀ ਸੀ । ਜਿਵੇਂ ਹੀ ਪੰਜਾਬ ਵਿਚ ਸਰਕਾਰ ਬਦਲੀ, ਉਸ ਤੋਂ ਕੁਝ ਸਮੇਂ ਬਾਅਦ ਹੀ ਮੋਹਾਲੀ ਦੇ ਮੇਅਰ 'ਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਨੇ ਪਰੂਨਿੰਗ ਮਸ਼ੀਨ ਦੀ ਖਰੀਦ ਨੂੰ ਲੈ ਕੇ ਮੇਅਰ ਕੁਲੰਵਤ ਸਿੰਘ 'ਤੇ ਗਾਜ ਡੇਗ ਦਿੱਤੀ ।
ਹੁਣ ਹਰ ਕੰਮ 'ਤੇ ਰੱਖੀ ਜਾਵੇਗੀ ਨਜ਼ਰ
ਜੋ ਮਸ਼ੀਨ ਨਗਰ ਨਿਗਮ ਨੇ ਵਿਦੇਸ਼ ਤੋਂ 1.79 ਕਰੋੜ ਦੀ ਖਰੀਦੀ ਸੀ ਉਸ 'ਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਨਿਗਮ ਵਲੋਂ ਖਰੀਦੀ ਗਈ ਪਰੂਨਿੰਗ ਮਸ਼ੀਨ ਥੋੜ੍ਹੀ ਨਹੀਂ, ਸਗੋਂ ਬਹੁਤ ਜ਼ਿਆਦਾ ਮਹਿੰਗੀ ਖਰੀਦੀ ਗਈ । ਇੰਨੇ ਵਿਚ ਤਾਂ ਮਸ਼ੀਨ ਵੀ ਆ ਜਾਂਦੀ ਅਤੇ ਬਚੇ ਪੈਸੇ ਸ਼ਹਿਰ ਦੇ ਹੋਰ ਕਿਸੇ ਕੰਮਾਂ ਵਿਚ ਲਾਏ ਜਾ ਸਕਦੇ ਸਨ ਪਰ ਨਿਗਮ ਨੇ ਅਜਿਹਾ ਨਹੀਂ ਕੀਤਾ, ਜਦੋਂਕਿ ਚੰਡੀਗੜ੍ਹ ਨੇ 62.55 ਲੱਖ ਦੀਆਂ 4 ਮਸ਼ੀਨਾਂ ਖਰੀਦੀਆਂ ਹਨ, ਜਿਨ੍ਹਾਂ ਨਾਲ ਛੰਗਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ । ਨਾਲ ਹੀ ਉਨ੍ਹਾਂ ਮਸ਼ੀਨਾਂ ਵਲੋਂ ਕੀਤਾ ਕੰਮ ਨਿਗਮ ਵੇਖ ਕੇ ਵੀ ਆ ਸਕਦਾ ਹੈ । ਸਿੱਧੂ ਨੇ ਕਿਹਾ ਕਿ ਹੁਣ ਅਜਿਹਾ ਨਹੀਂ ਹੋਵੇਗਾ, ਹਰ ਕੰਮ 'ਤੇ ਨਜ਼ਰ ਰੱਖੀ ਜਾਵੇਗੀ ।
ਗੈਂਗਸਟਰ ਦਿਲਪ੍ਰੀਤ ਢਾਹਾਂ ਦੇ ਨਾਮ 'ਤੇ ਜੱਜਾਂ ਨੂੰ ਦਿੱਤੀ ਧਮਕੀ 'ਤੇ ਕੈਪਟਨ ਸਖਤ, ਦਿੱਤੀ ਚਿਤਾਵਨੀ
NEXT STORY