ਮੋਹਾਲੀ (ਜੱਸਵਾਲ) — ਅੱਜ ਮੋਹਾਲੀ ਦੀ ਅਦਾਲਤ 'ਚ ਆਈ. ਐੱਸ. ਆਈ. ਸਮਰਥਕ ਇੰਦਰਜੀਤ ਸਿੰਘ ਨੂੰ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਵਲੋਂ ਪੁਲਸ ਨੂੰ ਇੰਦਰਜੀਤ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੁਲਸ ਨੇ ਅਦਾਲਤ ਕੋਲੋਂ ਇੰਦਰਜੀਤ ਸਿੰਘ ਦਾ ਪੰਜ ਦਿਨ ਦਾ ਪੁਲਸ ਰਿਮਾਂਡ ਮੰਗਿਆ ਸੀ। ਪੁਲਸ ਨੇ ਪੰਜ ਦਿਨ ਦੇ ਰਿਮਾਂਡ ਮੰਗੇ ਜਾਣ ਦੇ ਕਾਰਨ 'ਚ ਦੱਸਿਆ ਕਿ ਉਕਤ ਵਿਅਕਤੀ ਕੋਲੋਂ ਮੁਹਾਲੀ 'ਚੋਂ ਕੁਝ ਸਾਮਾਨ ਬਰਾਮਦ ਹੋਇਆ ਹੈ ਪਰ ਉਹ ਫਰੀਦਾਬਾਦ 'ਚ ਜਿਥੇ ਰਹਿ ਰਿਹਾ ਸੀ, ਉਸ ਜਗ੍ਹਾ ਤੋਂ ਵੀ ਕੁਝ ਰਿਕਵਰੀ ਕਰਵਾਉਣੀ ਅਜੇ ਬਾਕੀ ਹੈ। ਇਸ ਤੋਂ ਇਲਾਵਾ ਫੇਸਬੁੱਕ ਤੇ ਸੋਸ਼ਲ ਮੀਡੀਆ 'ਤੇ ਇਸ ਦੇ ਜਿਨ੍ਹਾਂ ਲੋਕਾਂ ਨਾਲ ਤਾਲਮੇਲ ਸਨ, ਉਨ੍ਹਾਂ ਦੀ ਪਹਿਚਾਣ ਵੀ ਇਸ ਤੋਂ ਕਰਵਾਈ ਜਾਣੀ ਹੈ, ਜਿਸ ਕਾਰਨ ਘੱਟ ਤੋਂ ਘੱਟ ਪੰਜ ਦਿਨ ਦਾ ਪੁਲਸ ਰਿਮਾਂਡ ਮੰਗਿਆ ਜਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ਨੂੰ ਕਾਊਂਟਰ ਇੰਟੈਲੀਜੇਂਸ ਡਿਪਾਰਟਮੇਂਟ ਵਲੋਂ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਕੋਲੋਂ ਇਕ ਰਿਮੋਟ ਕੰਟਰੋਲ, ਇਕ ਕਾਰ, ਦੋ ਲਾਈਟ ਰਿਮੋਟ ਕੰਟਰੋਲ ਤੇ ਵਿਸਫੋਟਕ ਸਮਗਰੀ ਬਰਾਮਦ ਕੀਤੀ ਗਈ ਸੀ। ਇੰਦਰਜੀਤ ਦੇਸੀ ਬੰਬ ਬਨਾਉਣ ਦੀ ਟ੍ਰੇਨਿੰਗ ਵੀ ਲੈ ਚੁੱਕਾ ਹੈ। ਇਹ ਹੀ ਨਹੀਂ ਭਾਰਤ ਸਰਕਾਰ ਦੀ ਐੱਮ. ਐੱਚ. ਏ. ਡਿਪਾਰਟਮੇਂਟ ਵਲੋਂ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਆਈ. ਐੱਸ. ਆਈ. ਵਲੋਂ 6 ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇਹ ਉਸ ਦੀ ਪਹਿਲੀ ਉਦਾਹਰਣ ਹੈ।
ਜਬਰ-ਜ਼ਨਾਹ ਮਾਮਲੇ 'ਚ ਜੇਲ 'ਚ ਬੰਦ ਕੈਦੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY