ਸਰਦੂਲਗੜ੍ਹ (ਚੋਪੜਾ) : ਮਾਨਸਾ ਪੁਲਸ ਦੀ ਗ੍ਰਿਫ਼ਤ ’ਚੋਂ ਫਰਾਰ ਹੋਣ ਵਾਲੇ ਗੈਂਗਸਟਰ ਦੀਪਕ ਟੀਨੂੰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਰਿਮਾਂਡ ’ਤੇ ਲਿਆਂਦੇ ਗਏ ਟੀਨੂੰ ਨੂੰ ਸਰਦੂਲਗੜ੍ਹ ਦੀ ਅਦਾਲਤ ਨੇ ਵੀਰਵਾਰ ਨੂੰ ਮੁੜ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ। ਪਤਾ ਲੱਗਾ ਹੈ ਕਿ ਹੁਣ ਉਸ ਨੂੰ ਕਿਸੇ ਦਰਜ ਮਾਮਲੇ ਵਿਚ ਮੋਹਾਲੀ ਪੁਲਸ ਵੱਲੋਂ 25 ਨਵੰਬਰ ਤੱਕ ਰਿਮਾਂਡ ’ਤੇ ਲੈ ਲਿਆ ਹੈ। ਦੀਪਕ ਟੀਨੂੰ ਨੂੰ ਕੁਝ ਸਮਾਂ ਪਹਿਲਾਂ ਸਰਦੂਲਗੜ੍ਹ ਪੁਲਸ ਕਤਲ ਮਾਮਲੇ ਵਿਚ ਰਿਮਾਂਡ ’ਤੇ ਲੈ ਗਈ ਸੀ। ਟੀਨੂੰ ’ਤੇ ਵੱਖ-ਵੱਖ ਥਾਣਿਆਂ ਵਿਚ ਮਾਮਲੇ ਦਰਜ ਹਨ, ਜਿਸ ਤਹਿਤ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਦੇ ਸਰੋਵਰ 'ਚੋਂ ਮਿਲੀ ਨਵ-ਵਿਆਹੁਤਾ ਦੀ ਲਾਸ਼
ਜ਼ਿਲ੍ਹਾ ਮਾਨਸਾ ਦੀ ਪੁਲਸ ਨੇ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਜੇ ਤਕ ਕੋਈ ਵੀ ਨਵਾਂ ਖ਼ੁਲਾਸਾ ਨਹੀਂ ਕੀਤਾ ਹੈ। ਦੱਸਣਯੋਗ ਹੈ ਕਿ ਗੈਂਗਸਟਰ ਦੀਪਕ ਟੀਨੂੰ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਨਾਮਜਦ ਹੈ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸਮ-ਖਾਸ ਹੈ। ਉਹ ਮਾਨਸਾ CIA ਪੁਲਸ ਦੀ ਹਿਰਾਸਤ 'ਚੋਂ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਦਿੱਲੀ ਪੁਲਸ ਵੱਲੋਂ ਰਾਜਸਥਾਨ ਦੇ ਅਜ਼ਮੇਰ ਤੋਂ ਕਾਬੂ ਕੀਤਾ ਗਿਆ ਸੀ ਅਤੇ ਫਿਰ ਮਾਨਸਾ ਪੁਲਸ ਉਸ ਨੂੰ ਰਿਮਾਂਡ 'ਤੇ ਦਿੱਲੀ ਤੋਂ ਪੰਜਾਬ ਲੈ ਆਈ ਸੀ। ਬੀਤੇ ਕੱਲ ਉਸ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕੀਤਾ ਗਿਆ ਹੈ, ਜਿੱਥੇ ਮੋਹਾਲੀ ਪੁਲਸ ਨੂੰ ਉਸ ਦਾ 25 ਨਵੰਬਰ ਤੱਕ ਦਾ ਰਿਮਾਂਡ ਹਾਸਲ ਹੋਇਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਜਥੇਦਾਰ ਹਰਪ੍ਰੀਤ ਸਿੰਘ ਦੇ ਤੱਤੇ ਬੋਲ -ਸਿੱਖ ਨਸਲਕੁਸ਼ੀ ਦੀਆਂ ਮਿਲ ਰਹੀਆਂ ਧਮਕੀਆਂ, ਕਿੱਥੇ ਹੈ ਸਰਕਾਰ?
NEXT STORY