ਮੋਹਾਲੀ (ਸੰਦੀਪ) : ਹੋਲੀ ਦੇ ਤਿਉਹਾਰ ਦੀ ਆੜ 'ਚ ਹੁੜਦੰਗ ਮਚਾਉਣ ਵਾਲਿਆਂ ਅਤੇ ਮਨਚਲਿਆਂ ਦੀ ਖੈਰ ਨਹੀਂ ਹੈ। ਅਜਿਹੇ ਲੋਕਾਂ ਨਾਲ ਨਜਿੱਠਣ ਲਈ ਪੁਲਸ ਨੇ ਮੋਹਾਲੀ ਇਲਾਕੇ 'ਚ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਹਨ। ਅਧਿਕਾਰੀਆਂ ਨੇ ਥਾਣਾ ਪੁਲਸ ਅਤੇ ਸਾਰੀਆਂ ਯੂਨਿਟਾਂ ਨੂੰ ਬੇਹੱਦ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕਿਸੇ ਵੀ ਸਥਿਤੀ ਨੂੰ ਸਮਾਂ ਰਹਿੰਦੇ ਕੰਟਰੋਲ ਕੀਤਾ ਜਾ ਸਕੇ। ਕਾਨੂੰਨ ਵਿਵਸਥਾ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲਸ ਵਲੋਂ ਵਿਸ਼ੇਸ਼ ਮਾਰਗਾਂ ’ਤੇ ਨਾਕੇ ਲਗਾਏ ਜਾਣਗੇ। ਇਲਾਕੇ 'ਚ ਥਾਣਾ ਪੁਲਸ ਅਤੇ ਪੀ. ਸੀ. ਆਰ. ਟੀਮਾਂ ਲਗਾਤਾਰ ਪੈਟਰੋਲਿੰਗ ਕਰ ਰਹੀਆਂ ਹਨ। ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਗੂੰਜਿਆ 'ਅੰਮ੍ਰਿਤਪਾਲ' ਦਾ ਮੁੱਦਾ, ਰਾਜਾ ਵੜਿੰਗ ਬੋਲੇ-'ਗ੍ਰਿਫ਼ਤਾਰ ਕਰੋ, ਅਸੀਂ ਤੁਹਾਡੇ ਨਾਲ ਹਾਂ
ਨਾਜ਼ੁਕ ਇਲਾਕਿਆਂ ’ਤੇ ਰਹੇਗੀ ਵਿਸ਼ੇਸ਼ ਨਜ਼ਰ
ਨਾਜ਼ੁਕ ਇਲਾਕਿਆਂ 'ਚ ਪੁਲਸ ਨੂੰ ਬੇਹੱਦ ਮੁਸਤੈਦ ਰਹਿਣ ਲਈ ਕਿਹਾ ਗਿਆ ਹੈ। ਪੁਲਸ ਦੀ ਪੈਟਰੋਲਿੰਗ ਅਤੇ ਨਾਕਿਆਂ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਹੁੱਲੜਬਾਜ਼ਾਂ ’ਤੇ ਪੈਨੀ ਨਜ਼ਰ ਰੱਖੀ ਜਾ ਸਕੇ। ਅਜਿਹੇ ਮੌਕੇ ਇਸ ਇਲਾਕੇ ਵਿਚ ਵਿਸ਼ੇਸ਼ ਤੌਰ ’ਤੇ ਪੁਲਸ ਬਲ ਨੂੰ ਵੀ ਤਾਇਨਾਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 'ਹੋਲੀ' ਤੇ 'ਹੋਲਾ ਮਹੱਲਾ' ਦੀਆਂ ਲੋਕਾਂ ਨੂੰ ਵਧਾਈਆਂ
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਹੋਣਗੇ ਚਲਾਨ
ਹੋਲੀ ਦੀ ਆੜ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਨਜ਼ਰ ਰੱਖਣ ਲਈ ਸਾਰੇ ਮੁੱਖ ਮਾਰਗਾਂ ’ਤੇ ਨਾਕੇ ਲਗਾਏ ਜਾਣਗੇ। ਚਾਲਕ ਕੋਲ ਜੇਕਰ ਕੋਈ ਦਸਤਾਵੇਜ਼ ਨਹੀਂ ਹੋਵੇਗਾ ਤਾਂ ਵਾਹਨ ਨੂੰ ਜ਼ਬਤ ਵੀ ਕੀਤਾ ਜਾਵੇਗਾ। ਡੀ. ਐੱਸ. ਪੀ. ਸਿਟੀ-1, ਮੋਹਾਲੀ ਹਰਸਿਮਰਨ ਸਿੰਘ ਬੱਲ ਨੇ ਹੋਲੀ ’ਤੇ ਪੁਲਸ ਨੂੰ ਪੂਰੀ ਤਰ੍ਹਾਂ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਲਾਕੇ 'ਚ ਪੁਲਸ ਦੇ ਵਿਸ਼ੇਸ਼ ਨਾਕੇ ਅਤੇ ਪੈਟਰੋਲਿੰਗ ਜਾਰੀ ਰਹੇਗੀ ਤਾਂ ਕਿ ਕੋਈ ਵੀ ਹੁੜਦੰਗਬਾਜ਼ ਜਾਂ ਮਨਚਲਾ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਸਰਕਾਰ ਵੱਲੋਂ 'ਹੋਲੀ' ਤੇ 'ਹੋਲਾ ਮਹੱਲਾ' ਦੀਆਂ ਲੋਕਾਂ ਨੂੰ ਵਧਾਈਆਂ
NEXT STORY