ਫਿਰੋਜ਼ਪੁਰ, (ਹਰਚਰਨ,ਬਿੱਟੂ)- ਪੰਜਾਬ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਭੈੜੇ ਅਨਸਰਾਂ, ਡਰੱਗ ਸਮੱਗਲਰਾਂ ਦੇ ਖਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿਮ ਤਹਿਤ ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ. ਫਿਰੋਜ਼ਪੁਰ ਵੱਲੋ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਸ਼ੇ ਵਿਰੁੱਧ ਚਲਾਏ ਗਏ ਸਪੈਸ਼ਲ ਅਭਿਆਨ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਜਦੋਂ ਪਰਮਿੰਦਰ ਸਿੰਘ ਢਿੱਲੋ ਇੰਚਾਰਜ ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਸਮੇਤ ਸਾਥੀ ਕਰਮਚਾਰੀਆਂ ਨਾਲ ਗਸਤ 'ਤੇ ਸਨ। ਉਸ ਵੇਲੇ ਮੁਖਬਰ ਵੱਲੋਂ ਸੂਚਨਾ ਮਿਲੀ ਕਿ ਰਾਜ ਕੁਮਾਰ ਉਰਫ ਰਾਜਾ ਜਿਸ ਦੇ ਪਾਕਿਸਤਾਨ ਦੇ ਸਮਗਲਰਾਂ ਨਾਲ ਸਬੰਧ ਹਨ ਉਹ ਉਨ੍ਹਾਂ ਨਾਲ ਗਲਬਾਤ ਕਰਕੇ ਹੈਰੋਇਨ ਦੀ ਸਮਗਲਿੰਗ ਕਰਦਾ ਹੈ। ਜੋ ਕਿ ਇਸ ਵਕਤ ਸਮਸ਼ਾਨ ਘਾਟ ਨੇੜੇ ਰੇਲਵੇ ਫਾਟਕ ਹੂਸੇਨੀ ਵਾਲਾ ਰੋਡ 'ਤੇ ਮੰਜੂਦ ਹੈ। ਪਰਮਿੰਦਰ ਸਿੰਘ ਨੇ ਸਾਥੀਆਂ ਸਮੇਤ ਦੱਸੀ ਥਾਂ 'ਤੇ ਰੇਡ ਕੀਤਾ ਅਤੇ ਮੌਕੇ 'ਤੇ ਰਾਜ ਕੁਮਾਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 270 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ- ਪ੍ਰੇਮ ਸਬੰਧਾਂ ਦੇ ਚੱਲਦੇ ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
ਹੋਰ ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਸ ਵੱਲੋਂ 06 ਕਿਲੋ ਹੈਰੋਇਨ ਪਾਕਿਸਤਾਨ ਦੇ ਸਮਗਲਰਾਂ ਕੋਲੋ ਮੰਗਵਾਈ ਗਈ ਹੈ ਜੋ ਕਿ ਬੀ.ਐੱਸ.ਐੱਫ 136 ਬਟਾਲੀਅਨ ਦੀ ਚੌਕੀ ਸਾਮਾਕੇ ਦੇ ਗੇਟ ਨੰਬਰ 186 ਦੇ ਪਿੱਲਰ ਨੰਬਰ 186 ਪਾਸ ਜੀਰੋ ਲਾਈਨ ਦੇ ਨਜਦੀਕ ਕਣਕ ਵਿਚ ਪਈ ਹੈ। ਦੋਸ਼ੀ ਨੂੰ ਨਾਲ ਲੈ ਕੇ ਉਸ ਦੀ ਨਿਸ਼ਾਨ ਦੇਹਿ 'ਤੇ ਬੀ.ਐੱਸ.ਐੱਫ 136 ਬਟਾਲੀਅਨ ਨਾਲ ਕੀਤੇ ਸਾਂਝੇ ਅਪਰੇਸ਼ਨ ਨਾਲ ਚੌਕੀ ਸਾਮਾਕੇ ਦੇ ਗੇਟ ਨੰਬਰ 186 ਦੇ ਪਿਲਰ ਕੋਲੋਂ ਇਕ ਪਲਾਸਟਿਕ ਦੇ ਬੋਰੇ ਵਿਚ 6 ਕਿਲੋ ਹੈਰੋਇਨ ਪੀਲੇ ਰੰਗ ਦੇ ਲਿਫਾਫੇ 'ਚੋਂ ਬਰਾਮਦ ਕੀਤੀ ਗਈ ਹੈ। ਜਿਸ ਦੀ ਬਜ਼ਾਰੀ ਕੀਮਤ 30 ਕਰੋੜ ਰੁਪਏ ਬਣਦੀ ਹੈ। ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਨ ਉਪਰੰਤ ਪੁੱਛਗਿੱਛ ਲਈ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ ਤਾਂਕਿ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਇਹ ਵੀ ਪੜ੍ਹੋ- ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
NEXT STORY