ਚੰਡੀਗੜ (ਰਸ਼ਮੀ ਰੋਹਿਲਾ) - ਸਤੰਬਰ ਮਹੀਨਾ ਮਾਨਸੂਨ ਦਾ ਵਾਪਸ ਪਰਤਣ ਦਾ ਸਮਾਂ ਹੁੰਦਾ ਹੈ ਪਰ ਮਾਨਸੂਨ ਜਾਂਦੇ-ਜਾਂਦੇ ਵੀ ਲੋਕਾਂ ਨੂੰ ਆਪਣਾ ਅਹਿਸਾਸ ਕਰਵਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਸਤੰਬਰ ਮਹੀਨੇ ਦੇ ਅੰਤ ਤਕ ਮਾਨਸੂਨ ਦੀ ਵਿਦਾਇਗੀ ਹੋ ਜਾਂਦੀ ਹੈ ਪਰ ਇਸ ਮੀਂਹ ਨੂੰ ਮਾਨਸੂਨ ਦਾ ਆਖਰੀ ਮੀਂਹ ਕਹਿਣਾ ਮੁਸ਼ਕਿਲ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਨੇ ਦੱਸਿਆ ਕਿ ਚੰਡੀਗੜ੍ਹ 'ਚ ਅਗਲੇ ਸ਼ੁੱਕਰਵਾਰ ਰਾਤ ਤੇ ਸ਼ਨੀਵਾਰ ਨੂੰ ਸਾਰਾ ਦਿਨ ਮੀਂਹ ਪਵੇਗਾ। ਰੁਕ-ਰੁਕ ਪੈਣ ਵਾਲੇ ਮੀਂਹ ਨਾਲ ਲੋਕਾਂ ਲਈ ਮੌਸਮ ਵੀ ਸੁਹਾਵਣਾ ਬਣਿਆ ਰਹੇਗਾ। ਉਂਝ ਤਾਂ ਸ਼ੁੱਕਰਵਾਰ ਸਵੇਰ ਤੋਂ ਹੀ ਸ਼ਹਿਰ ਦਾ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਸ਼ਹਿਰ 'ਚ 11 ਵਜੇ ਦੇ ਲਗਭਗ ਸ਼ੁਰੂ ਹੋਏ ਮੀਂਹ ਨੇ ਲੋਕਾਂ ਨੂੰ ਪਿਛਲੇ ਦੋ ਦਿਨਾਂ ਤੋਂ ਵਧੀ ਹੋਈ ਹੁੰਮਸ ਤੋਂ ਰਾਹਤ ਦਿੱਤੀ ਪਰ ਜਿਵੇਂ ਹੀ ਮੀਂਹ ਕੁਝ ਦੇਰ ਲਈ ਬੰਦ ਹੋਇਆ, ਹੁੰਮਸ ਨੇ ਫਿਰ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਸ਼ਾਮ ਹੋਈ, ਮੀਂਹ ਫਿਰ ਪੈਣ ਲੱਗਾ ਤੇ ਹੁੰਮਸ ਤੋਂ ਲੋਕਾਂ ਨੂੰ ਰਾਹਤ ਮਿਲੀ।
ਨੋਟਬੰਦੀ ਤੇ ਕਰਜ਼ਾ ਮੁਆਫੀ 'ਚ ਹੋਈ ਦੇਰੀ ਕਾਰਨ ਕਿਸਾਨ ਪਰੇਸ਼ਾਨ, ਕਿੰਝ ਕਰਨਗੇ ਹਾੜ੍ਹੀ ਦੀਆਂ ਫਸਲਾ ਲਈ ਖਾਦ ਦਾ ਇੰਤਜ਼ਾਮ
NEXT STORY