ਲੁਧਿਆਣਾ (ਸਲੂਜਾ) : ਸਤੰਬਰ ਮਹੀਨੇ ਦੌਰਾਨ ਮਾਨਸੂਨ ਦਾ ਜਲਵਾ 34 ਸਾਲਾਂ ਬਾਅਦ ਦੇਖਣ ਨੂੰ ਮਿਲਿਆ, ਜਦੋਂ 24 ਘੰਟਿਆਂ ਦੌਰਾਨ ਲੁਧਿਆਣਾ ’ਚ 82.7 ਮਿਲੀਮੀਟਰ ਬਾਰਸ਼ ਰਿਕਾਰਡ ਹੋਈ। ਇਸ ਤੋਂ ਪਹਿਲਾਂ 1988 ’ਚ 177 ਮਿਲੀਮੀਟਰ ਬਾਰਸ਼ ਰਿਕਾਰਡ ਹੋਈ ਸੀ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਇੰਚਾਰਜ ਡਾ. ਪੀ. ਕੇ. ਕਿੰਗਰਾ ਨੇ ਦਿੱਤੀ। ਲੁਧਿਆਣਾ ’ਚ ਰਾਤ ਤੋਂ ਲੈ ਕੇ ਬੀਤੀ ਦੁਪਹਿਰ ਤੱਕ ਲਗਾਤਾਰ ਬਾਰਸ਼ ਦਾ ਦੌਰ ਜਾਰੀ ਰਹਿਣ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਲੁਧਿਆਣਾਵੀਆਂ ਦਾ ਐਤਵਾਰ ਖ਼ਰਾਬ ਹੋ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਕੇਵਲ ਐਤਵਾਰ ਦੀ ਛੁੱਟੀ ਹੁੰਦੀ ਹੈ ਤਾਂ ਕਈ ਕੰਮ-ਕਾਜ ਨਿਬੇੜਨੇ ਹੁੰਦੇ ਹਨ।
ਇਹ ਵੀ ਪੜ੍ਹੋ : ਧੀਆਂ ਵਰਗੀ ਨੂੰਹ ਦੇ ਹੱਥ ਬੰਨ੍ਹ ਸ਼ਰਾਬੀ ਸਹੁਰੇ ਨੇ ਪਾਰ ਕੀਤੀਆਂ ਹੱਦਾਂ, ਤਾਰ-ਤਾਰ ਕਰ ਛੱਡੇ ਰਿਸ਼ਤੇ
ਬਾਰਸ਼ ਦੀ ਵਜ੍ਹਾ ਨਾਲ ਉਹ ਘਰੋਂ ਹੀ ਬਾਹਰ ਕਦਮ ਨਹੀਂ ਰੱਖ ਸਕੇ। ਸੜਕਾਂ ਅਤੇ ਗਲੀਆਂ ਪਾਣੀ ’ਚ ਡੁੱਬ ਗਈਆਂ। ਹਾਲਾਤ ਇਹ ਬਣ ਗਏ ਕਿ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ। ਭਾਰੀ ਬਾਰਸ਼ ਦੀ ਵਜ੍ਹਾ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਟ੍ਰੈਫਿਕ ਜਾਮ ਦੀਆਂ ਰਿਪੋਰਟਾਂ ਵੀ ਮਿਲਦੀਆਂ ਰਹੀਆਂ। ਦੁਪਹਿਰ ਹੁੰਦੇ-ਹੁੰਦੇ ਸੂਰਜ ਦੇਵਤਾ ਦੇ ਦਰਸ਼ਨ ਦਿੰਦੇ ਹੀ ਲੋਕਾਂ ਨੇ ਰਾਹਤ ਦਾ ਸਾਹ ਲਿਆ। ਲੁਧਿਆਣਾ ਦੇ ਜ਼ਿਆਦਾਤਰ ਇਲਾਕਿਆਂ ’ਚ ਬਿਜਲੀ ਗੁੱਲ ਹੋਣ ਨਾਲ ਸਬੰਧਿਤ ਇਲਾਕਾ ਨਿਵਾਸੀਆਂ ਨੂੰ ਬੀਤੀ ਰਾਤ ਤੋਂ ਲੈ ਕੇ ਸ਼ਾਮ ਢੱਲਣ ਤੱਕ ਹਨ੍ਹੇਰੇ ’ਚ ਰਹਿਣ ਦੇ ਨਾਲ ਬਿਨਾਂ ਪਾਣੀ ਦੀ ਸਪਲਾਈ ਦੇ ਰਹਿਣ ਨੂੰ ਮਜਬੂਰ ਹੋਣਾ ਪਿਆ। ਬਿਜਲੀ ਗੁੱਲ ਤੋਂ ਪਰੇਸ਼ਾਨ ਲੋਕਾਂ ਨੇ ਪਾਵਰਕਾਮ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਰਾਤ ਤੋਂ ਲੈ ਕੇ ਸ਼ਾਮ ਢੱਲਣ ਤੱਕ ਪਾਵਰਕਾਮ ਦੇ ਸ਼ਿਕਾਇਤ ਨੰਬਰਾਂ ਅਤੇ ਪਾਵਰਕਾਮ ਅਧਿਕਾਰੀਆਂ ਅਤੇ ਮੁਲਾਜ਼ਮਾਂ ਕੋਲ ਸ਼ਿਕਾਇਤਾਂ ਦਰਜ ਕਰਵਾਉਂਦੇ ਰਹੇ।
ਇਹ ਵੀ ਪੜ੍ਹੋ : ਕੁੱਲੂ ਦੇ ਬੰਜਾਰ 'ਚ ਵੱਡਾ ਹਾਦਸਾ, ਟੈਂਪੂ ਖੱਡ 'ਚ ਡਿੱਗਣ ਕਾਰਨ 7 ਸੈਲਾਨੀਆਂ ਦੀ ਮੌਤ
ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਲਈ 1912 ਨੰਬਰ ਦਿੱਤਾ ਹੋਇਆ ਹੈ ਪਰ ਇਹ ਨੰਬਰ ਕਈ ਵਾਰ ਮਿਲਾਉਣ ਦੇ ਬਾਵਜੂਦ ਨਹੀਂ ਮਿਲਦਾ। ਜਿਨ੍ਹਾਂ ਦਾ ਮਿਲ ਵੀ ਜਾਂਦਾ ਹੈ, ਉਨ੍ਹਾਂ ਨੂੰ ਮੈਸੇਜ ਭੇਜ ਦਿੱਤਾ ਜਾਂਦਾ ਹੈ ਕਿ ਤੁਹਾਡੀ ਸ਼ਿਕਾਇਤ ਨਿਪਟਾ ਦਿੱਤੀ ਗਈ ਹੈ। ਜਦਕਿ ਸ਼ਿਕਾਇਤ ਦਾ ਹੱਲ ਨਹੀਂ ਹੁੰਦਾ। ਜਦ ਉਹ ਫਿਰ ਤੋਂ ਇਹ ਸ਼ਿਕਾਇਤ ਦਰਜ ਕਰਵਾਉਂਦਾ ਹੈ ਕਿ ਉਸ ਦੀ ਪਾਵਰ ਸਪਲਾਈ ਤਾਂ ਬਹਾਲ ਨਹੀਂ ਹੋਈ ਤਾਂ ਅੱਗੋਂ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਤੁਹਾਡੀ ਸ਼ਿਕਾਇਤ ਫਿਰ ਤੋਂ ਦਰਜ ਕਰ ਲਈ ਗਈ ਹੈ। ਪਾਵਰਕਾਮ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਾਰਸ਼ ਦੀ ਵਜ੍ਹਾ ਨਾਲ ਸਿਰਫ ਲੁਧਿਆਣਾ ’ਚ ਹੀ ਪਾਵਰ ਸਪਲਾਈ ਪ੍ਰਭਾਵਿਤ ਨਹੀਂ ਹੋਈ, ਸਗੋਂ ਇਸ ਤਰ੍ਹਾਂ ਦੇ ਹਾਲਾਤ ਅੱਜ ਪੰਜਾਬ ਭਰ ’ਚ ਰਹੇ। ਬਹੁਤ ਸਾਰੇ ਬਿਜਲੀ ਲਾਈਨਾਂ ’ਤੇ ਦਰੱਖਤਾਂ ਦੇ ਡਿੱਗਣ ਅਤੇ ਟਰਾਂਸਫਾਰਮਰਾਂ ਦੇ ਟ੍ਰਿੱਪ ਕਰ ਜਾਣ ਨਾਲ ਬਿਜਲੀ ਬੰਦ ਦੀਆਂ ਸ਼ਿਕਾਇਤਾਂ ਵਧੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ, ਮੁੱਖ ਮੁੱਦਿਆਂ ਨੂੰ ਲੈ ਕੇ ਹੋਵੇਗੀ ਚਰਚਾ
NEXT STORY