ਚੰਡੀਗੜ੍ਹ (ਰਸ਼ਮੀ) : ਚੰਦਰਮਾ ਧਰਤੀ ਦੇ ਮਲਬੇ ਤੋਂ ਬਣਿਆ ਹੈ। ਕਰੀਬ 4.56 ਅਰਬ ਸਾਲ ਪਹਿਲਾਂ ਥੀਆ ਨਾਂ ਦਾ ਇਕ ਗ੍ਰਹਿ ਸ਼ੁਰੂਆਤ 'ਚ ਧਰਤੀ ਨਾਲ ਟਕਰਾ ਗਿਆ ਸੀ। ਆਪਸ 'ਚ ਟਕਰਾਉਣ ਦਾ ਪ੍ਰਭਾਵ ਇੰਨਾ ਸ਼ਕਤੀਸ਼ਾਲੀ ਸੀ ਕਿ ਪੁਲਾੜ 'ਚ ਧਰਤੀ ਨੇ ਦ੍ਰਵਮਾਨ ਖੋਹ ਦਿੱਤਾ। ਇਸ ਦ੍ਰਵਮਾਨ ਤੋਂ ਹੀ ਚੰਦਰਮਾ ਬਣਿਆ ਹੈ। ਪੰਜਾਬ ਯੂਨੀਵਰਸਿਟੀ ਦੇ ਭੌਤਿਕੀ ਵਿਗਿਆਨ ਦੇ ਪ੍ਰੋਫੈਸਰ ਸੰਦੀਪ ਸਹਿਜਪਾਲ ਅਤੇ ਉਨ੍ਹਾਂ ਦੇ ਨਾਲ ਰਿਸਰਚ 'ਚ ਲੱਗੇ ਵਿਦਿਆਰਥੀ ਵਿਸ਼ਾਲ ਗੋਇਲ ਉਕਤ ਵਿਸ਼ੇ 'ਤੇ ਸੋਧ ਕਰ ਰਹੇ ਹਨ, ਜਿਸ 'ਚ ਚੰਦਰਮਾ ਦੇ ਬਣਨ ਅਤੇ ਵਿਕਾਸ ਕ੍ਰਮ ਨੂੰ ਲੈ ਕੇ ਸੋਧ ਕੀਤੀ ਜਾ ਰਹੀ ਹੈ।
ਚੰਦਰਮਾ 'ਤੇ ਐਲੂਮੀਨੀਅਮ ਕਾਫੀ ਮਾਤਰਾ 'ਚ
ਸੋਧ 'ਚ ਸਾਹਮਣੇ ਆਇਆ ਕਿ ਚੰਦਰਮਾ ਵੀ ਬਹੁਤ ਗਰਮ ਸੀ, ਜਿਸ ਨੂੰ ਆਮ ਹੋਣ 'ਚ ਇਕ ਲੱਖ ਸਾਲ ਦਾ ਸਮਾਂ ਲੱਗ ਗਿਆ। ਇਹ ਰਿਸਰਚ ਅਪੋਲੋ, ਨਾਸਾ ਅਤੇ ਚੰਦਰਯਾਨ ਮਿਸ਼ਨ ਤਹਿਤ ਮਿਲੀ। ਚੰਦਰਮਾ ਦੀ ਥਰਮਲ ਊਰਜਾ ਨੂੰ ਸਮਝਣ ਅਤੇ ਉਸ ਦੀ ਲਗਾਤਾਰ ਹੋਈ ਉੱਨਤੀ ਨੂੰ ਸਮਝਣ ਲਈ ਜੋ ਕੈਲਕੁਲੇਸ਼ਨ ਕੀਤੀ ਗਈ ਹੈ, ਉਸ 'ਚ ਉਕਤ ਗੱਲ ਸਾਹਮਣੇ ਆਈ ਹੈ। ਜਿਵੇਂ-ਜਿਵੇਂ ਚੰਦਰਮਾ ਠੰਡਾ ਹੋਇਆ, ਉਸ ਦੀ ਸਫੈਦ ਪਰਤ ਬਣਦੀ ਚਲੀ ਗਈ। ਸੋਧ 'ਚ ਸਾਹਮਣੇ ਆਇਆ ਕਿ ਚੰਦਰਮਾ 'ਚ ਐਲੂਮੀਨੀਅਮ ਵੀ ਕਾਫੀ ਮਾਤਰਾ 'ਚ ਹੈ।
ਸੰਗਰੂਰ: ਪੁਲ ਤੋਂ ਹੇਠਾਂ ਡਿੱਗੀਆਂ ਝੋਨੇ ਨਾਲ ਭਰੀਆਂ ਟਰਾਲੀਆਂ, 2 ਦੀ ਮੌਕੇ 'ਤੇ ਮੌਤ
NEXT STORY