ਮਾਨਸਾ, (ਪਰਮਿੰਦਰ ਰਾਣਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਮਾਨਸਾ ਅਦਾਲਤ ਨੇ ਬੁੱਧਵਾਰ ਨੂੰ ਵੱਡਾ ਫੈਸਲਾ ਸੁਣਾਇਆ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਫਰਾਰ ਹੋਏ ਦੀਪਕ ਟੀਨੂੰ ਦੇ ਮਾਮਲੇ 'ਚ ਅੱਜ ਮਾਣਯੋਗ ਜੱਜ ਕਰਨ ਅਗਰਵਾਲ ਦੀ ਅਦਾਲਤ ਨੇ 7 ਲੋਕਾਂ ਨੂੰ ਬਰੀ ਕਰ ਦਿੱਤਾ ਹੈ, ਜਦਕਿ ਦੀਪਕ ਟੀਨੂੰ ਨੂੰ 2 ਸਾਲ ਤੇ ਸਾਬਕਾ ਸੀਆਈਏ ਇੰਚਾਰਜ ਪ੍ਰਿਤਪਾਲ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ 1 ਅਕਤੂਬਰ, 2020 ਨੂੰ ਸੀਆਈਏ ਸਟਾਫ ਦੀ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਡੀਜੀਪੀ ਪੰਜਾਬ ਨੇ ਸੀਆਈਏ ਸਟਾਫ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਦੀਪਕ ਟੀਨੂ ਫਰਾਰ ਮਾਮਲੇ ’ਚ ਮਾਨਸਾ ਪੁਲਿਸ ਨੇ 2 ਅਕਤੂਬਰ 2022 ਨੂੰ ਗੈਂਗਸਟਰ ਦੀਪਕ ਟੀਨੂ ਤੇ ਉਸ ਦੀ ਦੋਸਤ ਜਤਿੰਦਰ ਕੌਰ, ਕੁਲਦੀਪ ਸਿੰਘ, ਰਾਜਵੀਰ ਸਿੰਘ, ਰਾਜਿੰਦਰ ਬਿੱਟੂ, ਚਿਰਾਗ, ਸੁਨੀਲ ਕੁਮਾਰ, ਸਰਬਜੀਤ ਸਿੰਘ ਸਮੇਤ ਉਸ ਸਮੇਂ ਦੇ ਇੰਚਾਰਜ ਪ੍ਰਿਤਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਪੰਜਾਬ 'ਚ ਵੱਡੀ ਵਾਰਦਾਤ! ਫਿਰੌਤੀ ਨਾ ਦੇਣ 'ਤੇ ਪੰਕਜ ਸਵੀਟਸ 'ਤੇ ਚਲਾ'ਤੀਆਂ ਗੋਲੀਆਂ
NEXT STORY