ਮੋਰਿੰਡਾ(ਸੱਜਣ ਸੈਣੀ)— ਮੋਰਿੰਡਾ ਵਿਚ ਇਕ ਨੌਜਵਾਨ ਦੀ ਸੱਪ ਦੇ ਡੱਸਣ ਨਾਲ ਹੋਈ ਮੌਤ ਨੂੰ ਲੈ ਕੇ ਸ਼ਹਿਰ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਦਰਅਸਲ ਰਾਜਿੰਦਰ ਸਿੰਘ ਜਿਸ ਦੀ ਸੱਪ ਦੇ ਡੱਸਣ ਕਰਕੇ 21 ਅਕਤੂਬਰ ਨੂੰ ਮੌਤ ਹੋ ਚੁੱਕੀ ਹੈ, ਉਹ ਗੁਰਦੁਆਰਾ ਰਾਮਗੜ੍ਹੀਆ ਸਿੰਘ ਸਭਾ ਨੇੜੇ ਡਰਾਈਕਲੀਨ ਦੀ ਇਕ ਦੁਕਾਨ ਚਲਾਉਂਦਾ ਸੀ। ਕਰੀਬ ਇਕ ਮਹੀਨਾ ਪਹਿਲਾਂ ਰਾਜਿੰਦਰ ਸਿੰਘ ਆਪਣੀ ਦੁਕਾਨ ਦੇ ਪਿਛਲੇ ਪਾਸੇ ਬਣੇ ਸਟੋਰ ਵਿਚੋਂ ਕੋਈ ਸਮਾਨ ਲੈਣ ਗਿਆ ਸੀ ਤਾਂ ਸਟੋਰ ਵਿਚ ਬੈਠੇ ਸੱਪਾਂ ਦੇ ਜੋੜੇ ਵਿਚੋਂ ਇਕ ਸੱਪ ਨੇ ਉਸ ਦੀ ਬਾਂਹ 'ਤੇ ਡੱਸ ਲਿਆ ਸੀ। ਉਸੇ ਸਮੇਂ ਰਾਜਿੰਦਰ ਸਿੰਘ 'ਤੇ ਉਸ ਦੇ ਸਾਥੀਆਂ ਨੇ ਮਿਲ ਕੇ ਇਕ ਸੱਪ ਨੂੰ ਮਾਰ ਦਿੱਤਾ ਸੀ ਅਤੇ ਰਾਜਿੰਦਰ ਸਿੰਘ ਨੂੰ ਇਲਾਜ ਲਈ ਤੁਰੰਤ ਸਰਕਾਰੀ ਹਸਪਤਾਲ ਮੋਰਿੰਡਾ ਵਿਚ ਦਾਖਲ ਕਰਾਇਆ, ਜਿੱਥੋਂ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਕੁਝ ਦਿਨ ਚੱਲੇ ਇਲਾਜ ਤੋਂ ਬਾਅਦ ਰਾਜਿੰਦਰ ਨੂੰ ਘਰ ਭੇਜ ਦਿੱਤਾ ਗਿਆ ਸੀ।
ਇਸ ਦੇ ਬਾਅਦ ਰਾਜਿੰਦਰ ਸਿੰਘ ਦੀ ਜਿੰਦਗੀ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋ ਗਈ ਪਰ ਇਕ ਹਫਤਾ ਪਹਿਲਾ ਜਦੋਂ ਰਾਜਿੰਦਰ ਸਿੰਘ ਆਪਣੀ ਸਕੂਟਰੀ ਲੈ ਕੇ ਪਿੰਡ ਢੋਲਣਮਾਜਰਾ ਵਿਖੇ ਕਿਸੇ ਕੰਮ ਲਈ ਗਿਆ ਸੀ ਤਾਂ ਉੱਥੇ ਜਦੋਂ ਉਹ ਆਪਣੀ ਸਕੂਟਰੀ ਸਟੈਂਡ 'ਤੇ ਲਗਾਉਣ ਲੱਗਾ ਤਾਂ ਸਕੂਟਰੀ ਦੀ ਲਾਈਟ ਦੇ ਖੋਲ ਵਿਚ ਬੈਠੇ ਇਕ ਸੱਪ ਨੇ ਉਸ ਦੀ ਉਂਗਲ ਫੜ ਲਈ ਅਤੇ ਉਸ ਨੂੰ ਬੁਰੀ ਤਰ੍ਹਾਂ ਕੱਟ ਕੇ ਲਹੂ ਲੁਹਾਣ ਕਰ ਦਿੱਤਾ। ਬੜੀ ਮੁਸ਼ਕਲ ਨਾਲ ਰਾਜਿੰਦਰ ਸਿੰਘ ਨੇ ਆਪਣੀ ਉਂਗਲ ਸੱਪ ਤੋਂ ਛੁਡਵਾਈ। ਫਿਰ ਦੁਬਾਰਾ ਇਲਾਜ ਕਰਵਾਉਣ ਤੋਂ ਬਾਅਦ ਰਾਜਿੰਦਰ ਸਿੰਘ ਨੇ ਇਹ ਸਾਰੀ ਘਟਨਾ ਆਪਣੇ ਦੋਸਤ ਨੂੰ ਵੀ ਦੱਸੀ। ਪੀ.ਜੀ.ਆਈ ਤੋਂ ਵਾਪਸ ਘਰ ਆਉਣ ਉਪਰੰਤ ਕੁਝ ਦਿਨਾਂ ਬਾਅਦ ਰਾਜਿੰਦਰ ਸਿੰਘ ਦੀ 21 ਅਕਤੂਬਰ ਨੂੰ ਮੌਤ ਹੋ ਗਈ।
ਰਾਜਿੰਦਰ ਸਿੰਘ ਦੀ ਸੱਪ ਦੇ ਡੰਗਣ ਕਰਕੇ ਹੋਈ ਮੌਤ ਨੂੰ ਹੁਣ ਇਲਾਕੇ ਵਿਚ ਸੱਪਣੀ ਦਾ ਬਦਲਾ ਦੱਸਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਜਿੰਦਰ ਸਿੰਘ ਨੇ ਜਿਸ ਸੱਪਾਂ ਦੇ ਜੋੜੇ ਵਿਚੋਂ ਇਕ ਨੂੰ ਮਾਰਿਆ ਸੀ ਉਥੇ ਜੋੜੇ ਵਿਚ ਬਚੀ ਸੱਪਣੀ ਨੇ ਆਪਣਾ ਬਦਲਾ ਲੈਣ ਲਈ ਰਾਜਿੰਦਰ ਦੇ ਸਕੂਟਰ ਵਿਚ ਲੁੱਕ ਕੇ ਵਾਰ ਕੀਤਾ। ਰਾਜਿੰਦਰ ਸਿੰਘ ਦੀ ਇਸ ਮੌਤ 'ਤੇ ਸੱਪਾਂ ਦੇ ਬਦਲੇ ਨੂੰ ਲੈ ਕੇ ਇਲਾਕੇ ਵਿਚ ਕਾਫੀ ਚਰਚਾ ਅਤੇ ਖੌਫ ਹੈ।
ਸੁਰੱਖਿਆ ਨੂੰ ਲੈ ਕੇ ਸੀ. ਪੀ. ਦਫਤਰ ’ਚ ਲੱਗਾ ਮੈਟਲ ਡਿਟੈਕਟਰ
NEXT STORY