ਰਾਏਪੁਰ-ਪੰਜਾਬ ਦੇ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਮਨਪ੍ਰੀਤ ਬਾਦਲ ਨੇ ਦੇਸ਼ ’ਚ ਛੱਤੀਸਗੜ੍ਹ ਦੇ ਕਿਸਾਨਾਂ ਦੀ ਹਾਲਤ ਸਭ ਤੋਂ ਖਰਾਬ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਭ ਤੋਂ ਜ਼ਿਆਦਾ ਕਿਸਾਨ ਇਥੇ ਖੁਦਕੁਸ਼ੀਆਂ ਕਰਦੇ ਹਨ। ਛੱਤੀਸਗੜ੍ਹ ਦੀ ਚੋਣ ਪ੍ਰਚਾਰ ਮੁਹਿੰਮ ’ਚ ਸ਼ਾਮਲ ਹੋਣ ਆਏ ਬਾਦਲ ਨੇ ਅੱਜ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਛੱਤੀਸਗੜ੍ਹ ’ਚ ਰੋਜ਼ਗਾਰ ਦੀ ਸਭ ਤੋਂ ਵੱਡੀ ਸਮੱਸਿਆ ਹੈ, ਜਿਸ ਕਾਰਨ ਇਥੋਂ ਦੇ ਮਜ਼ਦੂਰ ਪਲਾਇਨ ਕਰਦੇ ਹਨ, ਬਾਹਰ ਠੋਕਰਾਂ ਖਾਣ ਨੂੰ ਮਜਬੂਰ ਹਨ। ਕੇਂਦਰ ਅਤੇ ਸੂਬੇ ਦੇ ਭਾਜਪਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਦਾ ਭਵਿੱਖ ਹਨੇਰੇ ’ਚ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ’ਚ ਕੁਝ ਵਿਕਾਸ ਹੋਇਆ ਹੈ ਤਾਂ ਉਹ ਕਾਂਗਰਸ ਨੇ ਹੀ ਕੀਤਾ ਹੈ। ਭਾਜਪਾ ਸਰਕਾਰ ਦੇ ਕਾਰਜਕਾਲ ’ਚ ਸਿਰਫ ਤੇ ਸਿਰਫ ਗਰੀਬੀ ਦਾ ਗ੍ਰਾਫ ਵਧਿਆ ਹੈ।
ਦਿੱਲੀ ’ਚ ਲਗਭਗ 600 ਵਾਹਨਾਂ ਨੂੰ ਨਹੀਂ ਮਿਲੀ ਦਾਖਲੇ ਦੀ ਮਨਜ਼ੂਰੀ
NEXT STORY